ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਵਪਾਰ ਮੇਲੇ ਪਾਇਟੈਕਸ ਵਿਚ ਝੰਡਾ ਦਿਵਸ ਸਬੰਧੀ
ਸੈਨਿਕ ਵੈਲਫੇਅਰ ਵਿਭਾਗ ਵੱਲੋਂ ਲਗਾਏ ਗਏ ਸਟਾਲ ਉਤੇ ਪਹੁੰਚ ਕੇ ਫੌਜੀ ਪਰਿਵਾਰਾਂ ਲਈ ਚੰਦਾ ਦਿੱਤਾ।ਦੱਸਣਯੋਗ ਹੈ ਕਿ ਉਹ ਬੀਤੀ ਸ਼ਾਮ ਪਾਇਟੈਕਸ ਵਿਚ ਸ਼ਿਰਕਤ ਕਰਨ ਅਤੇ ਦੇਸ਼ ਭਰ ਵਿਚੋਂ ਆਏ ਵਪਾਰੀਆਂ ਤੇ ਉਦਮੀਆਂ ਨੂੰ ਮਿਲਣ ਵਾਸਤੇ ਵਿਸ਼ੇਸ਼ ਤੌਰ ’ਤੇ ਆਏ ਸਨ।ਉਨਾਂ ਵਿਭਾਗ ਵੱਲੋਂ ਮੇਲੇ ਵਿਚ ਲਗਾਏ ਗਏ ਸਟਾਲ ਦੀ ਸਰਾਹਨਾ ਕਰਦੇ ਕਿਹਾ ਕਿ ਸਾਡੇ ਬਹਾਦਰ ਫੌਜੀ, ਜੋ ਕਿ ਦੇਸ਼ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਹਨ, ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨੀ ਅਤੇ ਉਨਾਂ ਦੇ ਮੁੜ ਵਸੇਬੇ ਲਈ ਸਾਨੂੰ ਸਾਰਿਆਂ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਇਹ ਕੇਵਲ ਵਿੱਤੀ ਸਹਾਇਤਾ ਨਹੀਂ, ਬਲਕਿ ਫੌਜ ਨਾਲ ਮਾਨਿਸਕ ਤੌਰ ’ਤੇ ਖੜੇ ਹੋਣ ਦਾ ਸੰਕੇਤ ਵੀ ਹੈ।
ਡਿਪਟੀ ਡਾਇਰੈਕਟ ਸੈਨਿਕ ਵੈਲਫੇਅਰ ਵਿਭਾਗ ਸ੍ਰੀ ਗੁਰਿੰਦਰਜੀਤ ਸਿੰਘ ਗਿੱਲ ਨੇ ਇਸ ਮੌਕੇ ਮੁੱਖ ਸਕੱਤਰ ਦੇ ਝੰਡੇ ਦਾ ਬੈਜ ਲਗਾ ਕੇ ਉਨਾਂ ਨੂੰ ਜੀ ਆਇਆਂ ਕਿਹਾ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪਾਇਟੈਕਸ ਮੇਲੇ ਵਿਚ ਆਏ ਅਧਿਕਾਰੀ ਤੇ ਵਪਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਉਂਦੇ ਲੋਕ ਵੀ ਸੈਨਿਕ ਪਰਿਵਾਰਾਂ ਦੀ ਭਲਾਈ ਲਈ ਫੰਡ ਦੇ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਚੇਅਰਮੈਨ ਆਰ.ਐਸ ਸਚਦੇਵਾ ਤੇ ਹੋਰ ਅਧਿਕਾਰੀ ਵੀ ਉਨਾਂ ਨਾਲ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media