Friday, August 1, 2025
Breaking News

ਨਾਟਸ਼ਾਲਾ ਵਿਖੇ ਮਜ਼ਾਹੀਆ ਨਾਟਕ ਮਿਰਚ-ਮਸਾਲਾ ਦਾ ਮੰਚਨ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਨਾਟਕਾਰ ਜਤਿੰਦਰ ਬਰਾੜ ਲਿਖਤੀ ਪੰਜਾਬੀ ਡਰਾਮਾ ਮਿਰਚ-PUNJ0812201819ਮਸਾਲਾ ਦਾ ਮੰਚਨ ਕੀਤਾ ਗਿਆ।ਨਾਟਕ ਦੀ ਕਹਾਣੀ ਉਨ੍ਹਾਂ ਤਿੰਨ ਭਰਾਵਾਂ ਬਾਰੇ ਹੈ, ਜੋ ਕੁੰਆਰੇ ਹਨ।ਸਮਾਜ ਵਿੱਚ ਕੁੰਆਰਿਆਂ ਦੀ ਕੀ ਹਾਲਤ ਹੁੰਦੀ, ਇਹੀ ਨਾਟਕ ਵਿੱਚ ਦਿਖਾਇਆ ਗਿਆ ਹੈ।ਭਾਵੇਂ ਇਹ ਸਾਊ ਹਨ, ਲੇਕਿਨ ਗ੍ਰਿਹਸਤੀ ਲੋਕ ਉਨ੍ਹਾਂ ਨੂੰ ਚੰਗਾ ਨਹੀਂ ਸਮਝਦੇ।ਸਾਰਿਆਂ ਦੀ ਸਮੱਸਿਆ ਇਹ ਹੈ ਕਿ ਉਹ ਆਪਣੀ ਪਸੰਦ ਦੀਆਂ ਵਹੁੱਟੀਆਂ ਦੇ ਚੱਕਰ ਵਿੱਚ ਉਮਰ ਵਧ ਜਾਣ `ਤੇ ਵੀ ਕੁੰਆਰੇ ਰਹਿ ਜਾਂਦੇ ਹਨ।ਇਸ ਦੌਰਾਨ ਜੋ ਘਟਨਾਕ੍ਰਮ ਵਾਪਰਦਾ ਹੈ, ਉਸ ਨੂੰ ਹਲਕੇ ਫੁਲਕੇ ਅੰਦਾਜ਼ ਵਿੱਚ ਪੇਸ਼ ਕਰਦਿਆਂ ਕਲਾਕਾਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦੇਂਦੇ ਹਨ।
ਨਾਟਕ ਦੀ ਪੇਸ਼ਕਾਰੀ ਦੌਰਾਨ ਰੰਗ-ਮੰਚ `ਤੇ ਨਾਟਕ-ਫਿਲਮ ਅਤੇ ਅਸਲ ਜਿੰਦਗੀ ਤਿੰਨੇ ਹੀ ਇਕੱਠੇ ਚੱਲਦੇ ਹਨ।ਕੁੱਝ ਦਰਸ਼ਕ ਇਹ ਵੀ ਮੰਨਦੇ ਹਨ ਕਿ ਨਾਟਕ ਹਸਾੁਣ ਦੇ ਨਾਲ-ਨਾਲ ਉਨਾਂ ਨੂੰ ਸਮਾਜਿਕ ਪ੍ਰੇਸ਼ਾਨੀਆਂ ਬਾਰੇ ਸੋਚਣ ਲਈ ਵੀ ਮਜ਼ਬੂਰ ਕਰਦਾ ਹੈ।ਲਗਾਤਾਰ ਨਾਟਕ ਵੇਖਦੇ ਆ ਰਹੇ ਹੈ ਦਰਸ਼ਕਾਂ ਦੀ ਦਲੀਲ਼ ਹੈ ਕਿ ਇਹ ਨਾਟਕ ਦੇਖਣ ਨਾਲ ਉਨਾਂ ਨੂੰ ਵਿੱਚ ਨਵੀਂ ਊਰਜਾ ਅਤੇ ਸੋਚ ਦਾ ਸੰਚਾਰ ਹੁੰਦਾ ਹੈ।ਕੁਝ ਦਰਸ਼ਕਾਂ ਨੇ ਕਿਹਾ ਕਿ ਲਗਾਤਾਰ ਮੰਚਿਤ ਹੋ ਰਹੇ ਨਾਟਕ ਦੇ ਹਰੇਕ ਸ਼ੋਅ ਵਿੱਚ ਕੁੱਝ ਨਾ ਕੁੱਝ ਨਵਾਂ ਹੁੰਦਾ ਹੈ, ਜੋ ਉਨ੍ਹਾਂ ਨੂੰ ਦੁਬਾਰਾ ਆਉਣ ਲਈ ਉਤਸ਼ਾਹਿਤ ਕਰਦਾ ਹੈ।ਸਾਫ-ਸੁਥਰੀ ਕਮੇਡੀ, ਸਰਲ ਭਾਸ਼ਾ, ਦਰਸ਼ਕਾਂ ਨਾਲ ਸਿੱਧੇ ਸੰਵਾਦ ਨਾਟਕ ਨੂੰ ਉਨ੍ਹਾਂ ਦੇ ਦਿਲੋਦਿਮਾਗ `ਚ ਉਤਾਰ ਦਿੰਦੇ ਹਨ ।
    ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਦਾ ਕਹਿਣਾ ਹੈ ਕਿ ਨਾਟਕ ਦੇ ਡਾਇਰੈਕਟਰ ਨਰਿੰਦਰ ਸਾਂਘੀ ਅਤੇ ਇਸ ਦੇ ਕਾਲਕਾਰਾਂ ਦਾ ਨਾਟਕ ਨੂੰ ਮਕਬੂਲ ਕਰਨ ਵਿੱਚ ਅਹਿਮ ਯੋਗਦਾਨ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply