ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਨਾਟਕਾਰ ਜਤਿੰਦਰ ਬਰਾੜ ਲਿਖਤੀ ਪੰਜਾਬੀ ਡਰਾਮਾ ਮਿਰਚ-
ਮਸਾਲਾ ਦਾ ਮੰਚਨ ਕੀਤਾ ਗਿਆ।ਨਾਟਕ ਦੀ ਕਹਾਣੀ ਉਨ੍ਹਾਂ ਤਿੰਨ ਭਰਾਵਾਂ ਬਾਰੇ ਹੈ, ਜੋ ਕੁੰਆਰੇ ਹਨ।ਸਮਾਜ ਵਿੱਚ ਕੁੰਆਰਿਆਂ ਦੀ ਕੀ ਹਾਲਤ ਹੁੰਦੀ, ਇਹੀ ਨਾਟਕ ਵਿੱਚ ਦਿਖਾਇਆ ਗਿਆ ਹੈ।ਭਾਵੇਂ ਇਹ ਸਾਊ ਹਨ, ਲੇਕਿਨ ਗ੍ਰਿਹਸਤੀ ਲੋਕ ਉਨ੍ਹਾਂ ਨੂੰ ਚੰਗਾ ਨਹੀਂ ਸਮਝਦੇ।ਸਾਰਿਆਂ ਦੀ ਸਮੱਸਿਆ ਇਹ ਹੈ ਕਿ ਉਹ ਆਪਣੀ ਪਸੰਦ ਦੀਆਂ ਵਹੁੱਟੀਆਂ ਦੇ ਚੱਕਰ ਵਿੱਚ ਉਮਰ ਵਧ ਜਾਣ `ਤੇ ਵੀ ਕੁੰਆਰੇ ਰਹਿ ਜਾਂਦੇ ਹਨ।ਇਸ ਦੌਰਾਨ ਜੋ ਘਟਨਾਕ੍ਰਮ ਵਾਪਰਦਾ ਹੈ, ਉਸ ਨੂੰ ਹਲਕੇ ਫੁਲਕੇ ਅੰਦਾਜ਼ ਵਿੱਚ ਪੇਸ਼ ਕਰਦਿਆਂ ਕਲਾਕਾਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦੇਂਦੇ ਹਨ।
ਨਾਟਕ ਦੀ ਪੇਸ਼ਕਾਰੀ ਦੌਰਾਨ ਰੰਗ-ਮੰਚ `ਤੇ ਨਾਟਕ-ਫਿਲਮ ਅਤੇ ਅਸਲ ਜਿੰਦਗੀ ਤਿੰਨੇ ਹੀ ਇਕੱਠੇ ਚੱਲਦੇ ਹਨ।ਕੁੱਝ ਦਰਸ਼ਕ ਇਹ ਵੀ ਮੰਨਦੇ ਹਨ ਕਿ ਨਾਟਕ ਹਸਾੁਣ ਦੇ ਨਾਲ-ਨਾਲ ਉਨਾਂ ਨੂੰ ਸਮਾਜਿਕ ਪ੍ਰੇਸ਼ਾਨੀਆਂ ਬਾਰੇ ਸੋਚਣ ਲਈ ਵੀ ਮਜ਼ਬੂਰ ਕਰਦਾ ਹੈ।ਲਗਾਤਾਰ ਨਾਟਕ ਵੇਖਦੇ ਆ ਰਹੇ ਹੈ ਦਰਸ਼ਕਾਂ ਦੀ ਦਲੀਲ਼ ਹੈ ਕਿ ਇਹ ਨਾਟਕ ਦੇਖਣ ਨਾਲ ਉਨਾਂ ਨੂੰ ਵਿੱਚ ਨਵੀਂ ਊਰਜਾ ਅਤੇ ਸੋਚ ਦਾ ਸੰਚਾਰ ਹੁੰਦਾ ਹੈ।ਕੁਝ ਦਰਸ਼ਕਾਂ ਨੇ ਕਿਹਾ ਕਿ ਲਗਾਤਾਰ ਮੰਚਿਤ ਹੋ ਰਹੇ ਨਾਟਕ ਦੇ ਹਰੇਕ ਸ਼ੋਅ ਵਿੱਚ ਕੁੱਝ ਨਾ ਕੁੱਝ ਨਵਾਂ ਹੁੰਦਾ ਹੈ, ਜੋ ਉਨ੍ਹਾਂ ਨੂੰ ਦੁਬਾਰਾ ਆਉਣ ਲਈ ਉਤਸ਼ਾਹਿਤ ਕਰਦਾ ਹੈ।ਸਾਫ-ਸੁਥਰੀ ਕਮੇਡੀ, ਸਰਲ ਭਾਸ਼ਾ, ਦਰਸ਼ਕਾਂ ਨਾਲ ਸਿੱਧੇ ਸੰਵਾਦ ਨਾਟਕ ਨੂੰ ਉਨ੍ਹਾਂ ਦੇ ਦਿਲੋਦਿਮਾਗ `ਚ ਉਤਾਰ ਦਿੰਦੇ ਹਨ ।
ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਦਾ ਕਹਿਣਾ ਹੈ ਕਿ ਨਾਟਕ ਦੇ ਡਾਇਰੈਕਟਰ ਨਰਿੰਦਰ ਸਾਂਘੀ ਅਤੇ ਇਸ ਦੇ ਕਾਲਕਾਰਾਂ ਦਾ ਨਾਟਕ ਨੂੰ ਮਕਬੂਲ ਕਰਨ ਵਿੱਚ ਅਹਿਮ ਯੋਗਦਾਨ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media