ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਇਤਿਹਾਸਕ ਸ਼ਹਿਰ ਅੰਮ੍ਰਿਤਸਰ `ਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਿਹਾ ਪੰਜਾਬ ਅੰਤਰਰਾਸ਼ਟਰੀ
ਵਪਾਰ ਐਕਸਪੋ (ਪਾਈਟੈਕਸ-2018) ਅਮਿੱਟ ਯਾਦਾਂ ਦੇ ਨਾਲ ਸੋਮਵਾਰ ਨੂੰ ਸਮਾਪਤ ਹੋ ਗਿਆ ਹੈ।ਪੰਜ ਰੋਜਾ ਮੇਲੇ ਦੌਰਾਨ ਖਿੱਚ ਦਾ ਕੇਂਦਰ ਐਮ.ਐਸ.ਐਮ.ਈ ਸੰਮੇਲਨ ਅਤੇ ਥਾਈਲੈਂਡ ਵੱਲੋਂ ਲਗਾਏ ਗਏ ਸਟਾਲ ਰਹੇ ਉੱਥੇ ਇਸ ਵਾਰ ਫੂਡ ਕੌਰਟ `ਚ ਰਾਜਸਥਾਨੀ ਖਾਣਾ ਲੋਕਾਂ ਦੀ ਪਹਿਲੀ ਪਸੰਦ ਬਣਿਆ।ਪੰਜ ਦਿਨਾਂ ਦੌਰਾਨ ਇਥੇ ਦੋ ਲੱਖ 60 ਹਜਾਰ ਲੋਕਾਂ ਨੇ ਮੇਲਾ ਦੇਖਿਆ।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਕਮੇਟੀ ਦੇ ਚੇਅਰਮੈਨ ਆਰ..ਐਸ ਸਚਦੇਵਾ ਨੇ ਇਸ ਪ੍ਰੋਗਰਾਮ ਦੀ ਸਫਲਤਾ `ਚ ਦਿੱਤੇ ਗਏ ਸਹਿਯੋਗ ਦੇ ਲਈ ਜ਼ਿਲਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸਾਂਘਾ, ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਅਤੇ ਸਮੁੱਚੇ ਜ਼ਿਲਾ ਪ੍ਰਸ਼ਾਸਨ ਤੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰਦਰਸ਼ਨੀ ਦੇ ਦੌਰਾਨ ਆਯੋਜਿਤ ਕੀਤੇ ਗਏ ਪ੍ਰੋਗਰਾਮਾਂ ਦੀ ਸਾਰੇ ਦੇਸ਼ਾਂ ਵਲੋਂ ਪ੍ਰਸੰਸ਼ਾਂ ਕੀਤੀ ਗਈ।
ਇਸ ਆਯੋਜਨ `ਚ ਕੇਂਦਰ ਸਰਕਾਰ ਵਲੋਂ ਸੰਚਾਲਿਤ ਐਨ.ਐਸ.ਆਈ.ਸੀ, ਐਮ.ਐਸ.ਐਮ.ਈ, ਨੈਸ਼ਨਲ ਜੂਟ ਬੋਰਡ ਦੇ ਇਲਾਵਾ ਪੰਜਾਬ ਸਰਕਾਰ ਦੇ ਪੀ.ਐਸ.ਆਈ.ਈ.ਸੀ, ਗਮਾਡਾ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੇਡਾ, ਮਿਲਕਫੈਡ ਆਦਿ ਨੇ ਭਾਗ ਲਿਆ।ਇਸੇ ਦੌਰਾਨ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਦੇਸ਼ਕ ਮਧੂ ਪਿਲੇ ਨੇ ਕਿਹਾ ਕਿ ਆਯੋਜਨ ਹਰ ਪੱਖੋਂ ਸਫਲ ਰਿਹਾ ਹੈ।ਇਸ ਪ੍ਰਦਰਸ਼ਨੀ ਦੌਰਾਨ ਜਿਥੇ ਵੱਡੇ-ਵੱਡੇ ਉਦਯੋਗਪਤੀਆਂ ਨੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਅਤੇ ਮੈਦਾਨ `ਚ ਲੱਗੇ ਵੱਖ-ਵੱਖ ਪਵੈਲੀਅਨ `ਚ ਲੱਖਾਂ ਲੋਕਾਂ ਨੇ ਆਪਣੇ ਦੈਨਿਕ ਇਸਤੇਮਾਲ ਦੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ।
ਪਾਈਟੈਕਸ `ਚ ਜਿਥੇ ਅਫਗਾਨਿਸਤਾਨ, ਟਰਕੀ, ਥਾਈਲੈਂਡ, ਮਿਸਰ ਆਦਿ ਦੇਸ਼ਾਂ ਦੇ ਕਾਰੋਬਾਰੀ ਪੁੱਜੇ ਉਥੇ ਹੀ ਝਾਰਖੰਡ, ਜੰਮੂ-ਕਸ਼ਮੀਰ ਤੇ ਰਾਜਸਥਾਨ ਰਾਜਾਂ ਨੇ ਵੀ ਆਪਣੀਆਂ ਹਿੱਸੇਦਾਰੀਆਂ ਨੂੰ ਨਿਸ਼ਚਿਤ ਕੀਤਾ।ਵੱਖ-ਵੱਖ ਦੇਸ਼ਾਂ ਤੇ ਰਾਜਾਂ ਨੂੰ ਇੱਕ ਮੰਚ `ਤੇ ਇਕੱਠੇ ਕਰਨ ਦੇ ਲਈ ਪੀ.ਐਚ.ਡੀ ਚੈਂਬਰ ਆਫ ਕਾਮਰਸ ਦਾ ਧੰਨਵਾਦ ਕਰਦੇ ਹੋਏ ਉਕਤ ਦੇਸ਼ਾਂ ਤੇ ਰਾਜਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਇਸ ਪ੍ਰੋਗਰਾਮ `ਚ ਸ਼ਾਮਲ ਹੋਣ ਨਾਲ ਉਨਾਂ ਨੂੰ ਭਵਿੱਖ `ਚ ਲਾਭ ਮਿਲੇਗਾ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media