ਸਮਰਾਲਾ, 12 ਦਸੰਬਰ (ਪੰਜਾਬ ਪੋਸਟ – ਕੰਗ) – ਇਥੋਂ ਨਜਦੀਕੀ ਪਿੰਡ ਖਹਿਰਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਖਹਿਰਾ, ਨਗਰ ਪੰਚਾਇਤ ਅਤੇ
ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜਜ਼ਾ ਖੇਡ ਮੇਲਾ 16, 17 ਅਤੇ 18 ਦਸੰਬਰ 2018 ਨੂੰ ਸਕੂਲ ਦੀ ਖੇਡ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ ਨੇ ਦੱਸਿਆ ਕਿ 16 ਦਸੰਬਰ ਨੂੰ ਕਬੱਡੀ 30 ਕਿੱਲੋ, 35 ਕਿੱਲੋ, 45 ਕਿੱਲੋ ਅਤੇ ਵਾਲੀਬਾਲ ਸ਼ੂਟਿੰਗ ਅਤੇ ਤਾਸ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ।17 ਦਸੰਬਰ ਨੂੰ ਕਬੱਡੀ 55 ਕਿੱਲੋ, 65 ਕਿਲੋ ਦੇ ਮੁਕਾਬਲੇ ਅਤੇ 18 ਦਸੰਬਰ ਨੂੰ ਇੱਕ ਪਿੰਡ ਨਿਰੋਲ ਅਤੇ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ ਦੇ ਮੁਕਾਬਲੇ ਕਰਵਾਏ ਜਾਣਗੇ।ਟੂਰਨਾਮੈਂਟ ਦਾ ਉਦਘਾਟਨ ਕੁਲਦੀਪ ਸਿੰਘ ਜੋਧਾਂ, ਅਮਰਜੀਤ ਸਿੰਘ ਕਾਕਾ ਕਰਨਗੇ। ਅਖੀਰਲੇ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਇਲਾਕੇ ਦੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਕਰਨਗੀਆਂ।
Check Also
ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ
ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …
Punjab Post Daily Online Newspaper & Print Media