Tuesday, June 23, 2026

ਲਵਾਰਿਸ ਔਰਤ ਦੀ ਲਾਸ਼ ਮਿਲੀ

PUNJ1312201811ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਚੌਂਕੀ ਕਾਲੇ ਘਨੂਪੁਰ ਦੇ ਇੰਚਾਰਜ ਏ.ਐਸ.ਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨਾਮਲੂਮ ਔਰਤ ਦੀ ਲਾਸ਼ ਗੰਦਾ ਨਾਲਾ ਸਾਹਮਣੇ ਡੇਰਾ ਬਾਬਾ ਦਰਸ਼ਨ ਸਿੰਘ ਚੌਂਕੀ ਕਾਲੇ ਘਨੂਪੁਰ ਤੋਂ ਮਿਲੀ ਹੈ।ਬੁਲਾਰੇ ਨੇ ਦੱਸਿਆ ਮ੍ਰਿਤਕਾ ਦੀ ਉਮਰ ਕਰੀਬ 30-35 ਸਾਲ, ਕੱਦ ਕਰੀਬ 5’ ਫੁੱਟ ਅਤੇ  ਨੀਲੇ ਰੰਗ ਦੀ ਗਰਮ ਪਜਾਮੀ ਪਾਈ ਹੋਈ ਹੈ ਤੇ ਮਜੈਂਟਾ ਰੰਗ ਦੀ ਕਮੀਜ ਪਾਇਆ ਹੈ।ਜਿਸ ਉਪਰ ਗੋਲਡਨ ਰੰਗ ਦੀ ਕਢਾਈ ਹੋਈ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਸਬੰਧੀ ਕੋਈ ਇਤਲਾਹ ਹੋਵੇ ਤਾਂ ਇਸ ਨੰਬਰ 97811-30211, 97811-03332 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਨਗਰ ਨਿਗਮ ਨੇ ਬੱਸ ਸਟੈਂਡ ਇਲਾਕੇ ‘ਚ ਗੰਦਗੀ ਫੈਲਾਉਣ ਵਾਲਿਆਂ ਦੇ ਕੱਟੇ ਚਲਾਨ

ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ …

Leave a Reply