ਚੰਡੀਗੜ੍ਹ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਦੇਸ਼ ਦੇ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਭਾਰਤੀ ਰਾਸ਼ਟਰੀ ਕਾਂਗਰਸ
ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਨਮ ਦਿਨ ਮੌਕੇ 71 ਕਿਲੋ ਦਾ ਕੇਕ ਕੱਟ ਕੇ ਨੂੰ ਵਧਾਈ ਦਿੱਤੀ।ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ਚ ਕਾਂਗਰਸੀ ਵਰਕਰਾਂ ਦੇ ਨਾਲ ਉਨ੍ਹਾਂ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਕੇਕ ਕੱਟਿਆ।ਜਿਕਰਯੋਗ ਹੈ ਕਿ ਸੋਨੀਆ ਗਾਂਧੀ ਦਾ ਜਨਮ ਦਿਨ ਪੂਰੇ ਦੇਸ਼ ’ਚ ਕਾਂਗਰਸੀ ਵਰਕਰਾਂ ਅਤੇ ਉਨ੍ਹਾਂ ਦੇ ਚਹੇਤਿਆਂ ਵਲੋਂ ਮਨਾਇਆ ਗਿਆ ਅਤੇ ਅਨੁਮਿਤ ਹੀਰਾ ਸੋਢੀ ਨੇ ਵੀ ਵਰਕਰਾਂ ਦੇ ਨਾਲ ਮਿਲ ਕੇਕ ਕੱਟਿਆ।ਇਸ ਪ੍ਰੋਗਰਾਮ ’ਚ ‘ਚੰਡੀਗੜ੍ਹ ਬਲਾਇੰਡ ਹੋਮ’ ਦੇ ਬੱਚਿਆਂ ਨੂੰ ਕੇਕ ਦੇ ਨਾਲ ਮਠਿਆਈ ਵੰਡੀ ਗਈ।
ਜਿਕਰਯੋਗ ਹੈ ਕਿ ਨੌਜਵਾਨਾਂ ਦੇ ਲਈ ਪ੍ਰੇਰਣਾਸਰੋਤ ਅਨੁਮਿਤ ਸਿੰਘ ਸੋਢੀ ਸਮੇਂ-ਸਮੇਂ ’ਤੇ ਕਈ ਪ੍ਰੇਰਕ ਗਤੀਵਿਧੀਆਂ ਆਯੋਜਿਤ ਕਰਦੇ ਰਹਿੰਦੇ ਹਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media