ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਗਾਇਕ ਕੰਵਲ ਸਹੋਤਾ ਦੀ ਪਹਿਲੀ ਐਲਬਮ `ਅੱਖੀਆਂ `ਚ ਤੂੰ ਵਸਦਾ` ਦੀ ਸਫਲਤਾ ਮਗਰੋ
ਸਥਾਨਕ ਖੰਡਵਾਲਾ ਵਾਲਾ ਸਥਿਤ ਸੂਫੀ ਗਾਇਕ ਪੂਰਨ ਚੰਦ ਵਡਾਲੀ ਵੱਲੋ ਰਿਬਨ ਕੱਟ ਕੇ ਨਵੀ ਐਲਬਮ `ਰੱਬ ਦੀ ਓਟ` ਦਾ ਪੋਸਟਰ ਰਲੀਜ਼ ਕੀਤਾ।ਗਾਇਕ ਕੰਵਲ ਸਹੋਤਾ ਨੇ ਦੱਸਿਆ ਕਿ ਉਸ ਦੀ ਐਲਬਮ `ਰੱਬ ਦੀ ਓੁਟ` ਜਿਸ ਦਾ ਮਿਊਜ਼ਕ ਕੇ.ਐਸ ਮੁੁੰਦਰੀ ਤੇ ਸੁਮੀਮ ਕਮਲ ਸਿੰਘ ਨੇ ਦਿੱਤਾ ਹੈ ਤੇ ਵੀਡੀਓ ਡਾਇਰੈਕਟਰ ਜਤਿੰਦਰ ਜੀਤੂ ਹਨ ਅਤੇ ਗੀਤ ਦੀਪ ਗਿੱਲ ਦੁਆਰਾ ਲਿਖਿਆ ਗਿਆ ਹੈ।ਇਸ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।ਕੰਵਲ ਸਹੋਤਾ ਨੇ ਕਿਹਾ ਕਿ ਉਹ ਭਵਿੱਖ ਵਿਚ ਹਮੇਸ਼ਾਂ ਸਾਫ-ਸੁਥਰੀ ਗਾਇਕੀ ਨੂੰ ਹੀ ਪਹਿਲ ਦੇਵੇਗਾ, ਜੋ ਪਰਿਵਾਰ `ਚ ਬੈਠ ਕੇ ਸੁਨਣਯੋਗ ਹੋਵੇ।
ਇਸ ਮੌਕੇ ਦਿਲਬਾਗ ਸਿੰਘ, ਜਗੀਰ ਸਿੰਘ, ਸਰਬਜੀਤ ਸਿੰਘ ਸ਼ੱਬਾ, ਮੋਹਨ ਸਿੰਘ ਮਠਾੜੂ, ਸੁਖਵੰਤ ਸਿੰਘ, ਮਨਦੀਪ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਰਜੀਵ ਕੁਮਾਰ, ਟਿੰਕੂ, ਬਿੱਲਾ, ਗੁਰਮੇਜ ਸਿੰਘ, ਦੀਪਕ ਕੁਮਾਰ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media