ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ
(ਬਰਾਚ-2) ਨੇੜੇ ਗੁ: ਟਾਹਲਾ ਸਾਹਿਬ ਵਿਖੇ ਸਕੂਲ ਦਾ ਇਨਾਮ ਵੰਡ ਅਤੇ ਇਨਵੈਸਟੀਚਰ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਪਰਮੀਤ ਸਿੰਘ ਸਕੂਲ ਦੇ ਹੈਡ ਬੁਆਏ, ਰਾਜਬੀਰ ਕੌਰ ਹੈਡ ਗਰਲ, ਗੁਰਪ੍ਰੀਤ ਸਿੰਘ ਬਾਰਬੇਰੀ ਹਾਊਸ ਕੈਪਟਨ, ਸੁਸ਼ੋਬਿਤ ਸਿੰਘ ਵਾਈਸ ਹਾਉਸ ਕੈਪਟਨ, ਅੰਤਰਪ੍ਰੀਤ ਸਿੰਘ ਬਲੂਬੇਰੀ ਹਾਊਸ ਕੈਪਟਨ, ਗੁਰਪ੍ਰੀਤ ਸਿੰਘ ਵਾਈਸ ਹਾਉਸ ਕੈਪਟਨ, ਅੰਮ੍ਰਿਤਪਾਲ ਸਿੰਘ ਡੈਨਥਿਸ ਹਾਊਸ ਕੈਪਟਨ, ਭਵਦੀਪ ਸਿੰਘ ਵਾਈਸ ਹਾਉਸ ਕੈਪਟਨ, ਤਨਵੀਨ ਕੌਰ ਰਾਸਬੇਰੀ ਹਾਊਸ ਕੈਪਟਨ ਅਤੇ ਵਿਵੇਕ ਵਾਈਸ ਹਾਊਸ ਕੈਪਟਨ ਚੁਣੇ ਗਏ।ਇਹਨਾਂ ਚੁਣੇ ਹੋਏ ਬੱਚਿਆਂ ਨੇ ਹਾਜਰੀਨ ਨਾਲ ਆਪਣੇ ਕੌੜੇ ਮਿੱਠੇ ਤਜਰਬੇ ਸਾਂਝੇ ਕਰਦਿਆਂ ਪ੍ਰਣ ਕੀਤਾ ਕਿ ਉਹ ਸੌਂਪਿਆ ਹੋਇਆ ਕੰਮ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਪੂਰਾ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨਗੇ।ਭਾਈ ਗੁਰਇਕਬਾਲ ਸਿੰਘ, ਟਰੱਸਟੀ ਮੈਂਬਰਾਂ ਤੇ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਨੇ ਬੱਚਿਆਂ ਨੂੰ ਬੈਚ ਲਗਾਏ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲਾਂ ਤੇ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ।
ਬੱਚਿਆਂ ਦੇ ਕਵਿਤਾ ਤੇ ਭਾਸ਼ਣ ਮੁਕਾਬਲਿਆਂ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕੁਵਿਜ਼ ਪ੍ਰਤੀਯੋਗਿਤਾ ਕਰਵਾਈ ਗਈ।ਇਸ ਪ੍ਰਤੀਯੋਗਿਤਾ ਵਿੱਚ ਚਾਰ ਟੀਮਾਂ ਨੇ ਭਾਗ ਲਿਆ ਅਤੇ ਪਹਿਲੀਆਂ ਤਿੰਨ ਪੁਜੀਸ਼ਨਾਂ `ਤੇ ਆਉਣ ਵਾਲੇ ਬੱਚਿਆਂ ਨੂੰ ਭਾਈ ਗੁਰਇਕਬਾਲ ਸਿੰਘ ਤੇ ਸਕੂਲ ਪ੍ਰਿੰਸੀਪਲ ਜਗਜੀਤ ਕੌਰ ਨੇ ਇਨਾਮ ਵੰਡੇ।
ਇਸ ਮੌਕੇ ਸਕੂਲ ਦੇ ਟਰੱਸਟੀ ਮੈਂਬਰ ਭੁਪਿੰਦਰ ਸਿੰਘ ਗਰਚਾ, ਰਜਿੰਦਰ ਸਿੰਘ, ਭਾਈ ਗੁਰਪਾਲ ਸਿੰਘ ਉਸਤਾਦ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media