ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਦਾਸਪੁਰ ਦੀ ਯੋਗ ਅਗਵਾਈ `ਚ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਭਾਰਤ ਭੂਸਨ ਦੀ ਰਹਿਨੁਮਾਈ ਹੇਠ ਕੌਮੀ ਸੇਵਾ ਯੌਜਨਾ ਵਲੰਟੀਅਰਾਂ ਵਲੋਂ ਵੱਖ ਵੱਖ ਵਾਹਨਾ ਨੂੰ ਰਿਫਲੈਕਟਰ ਲਾਏ ਗਏ।ਪ੍ਰਿੰਸੀਪਲ ਨੇ ਇਸ ਸਮੇਂ ਕਿਹਾ ਕਿ ਧੁੰਦ ਵਿਚ ਹਾਦਸੇ ਬਹੁਤ ਜਿਆਦਾ ਹੰੁਦੇ ਹਨ, ਤੇ ਰਿਫਲੈਕਟਰ ਬਚਾਅ ਕਰਦੇ ਹਨ, ਉਹਨਾ ਕਿਹਾ ਜਰੂਰੀ ਹੋਵੇ ਤਾਂ ਹੀ ਵਾਹਨ ਦੀ ਵਰਤੋ ਕੀਤੀ ਜਾਵੇ, ਧੁੰਦ ਵਾਲੀਆਂ ਲਾਈਟਾਂ ਦੀ ਵਰਤੋ ਕੀਤੀ ਜਾਵੇ, ਗੰਨੇ ਦੀ ਟਰਾਲੀ ਨੂੰ ਬਹੁਤ ਹੀ ਹੌਲੀ ਤੇ ਟਰਾਲੀ ਪਿਛੇ ਲਾਈਟਾਂ ਲਗਾ ਕੇ ਹੀ ਚਲਾਇਆ ਜਾਵੇ ਤੇ ਜਰੂਰੀ ਕੀਤਾ ਜਾਵੇ ਕਿ ਪਿਲੇ ਜਾਂ ਅੱਗੋਂ ਆਉਣ ਵਾਲਿਆਂ ਨੂੰ ਵਾਹਨ ਦਿਸ ਪਵੇ।ਇਸ ਮੌਕੇ 30 ਗੱਡੀਆਂ ਨੂੰ ਰਿਫਲੈਕਟਰ ਲਗਾਏ ਗਏ।ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਰ ਅਫਸਰ ਬਲਜਿੰਦਰ ਸਿੰਘ ਸੰਧੂ ਦਾ ਪ੍ਰਿੰਸੀਪਲ ਨੇ ਧਨਵਾਦ ਕੀਤਾ।ਇਸ ਮੌਕੇ ਬਲਵਿੰਦਰਪਾਲ, ਨਵਦੀਪ ਸਿੰਘ, ਤਰਸੇਮ ਸਿੰਘ, ਮੁਨੀਸ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।
Punjab Post Daily Online Newspaper & Print Media