Thursday, June 18, 2026

ਰੇਡੀਓ ਚੰਨ ਪ੍ਰਦੇਸੀ ਵਲੋਂ ਨੌਜਵਾਨ ਲੇਖਕ ਬਲਬੀਰ ਬੱਬੀ ਦਾ ਵਿਸ਼ੇਸ਼ ਸਨਮਾਨ

ਸਮਰਾਲਾ, 17 ਦਸੰਬਰ  (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਨੌਜਵਾਨ ਪੰਜਾਬੀ ਲੇਖਕ ਬਲਬੀਰ PUNJ1812201806ਸਿੰਘ ਬੱਬੀ ਆਪਣੀਆਂ ਸਮਾਜਿਕ ਕੁਰੀਤੀਆਂ `ਤੇ ਚੋਟ ਕਰਦੀਆਂ ਲਿਖਤਾਂ ਕਾਰਨ ਸਾਹਿਤਕ ਖੇਤਰ ਵਿੱਚ ਹਰ ਸਮੇਂ ਸਰਗਰਮ ਰਹਿੰਦੇ ਹਨ।ਇਸੇ ਲੜ੍ਹੀ ਨੂੰ ਅੱਗੇ ਤੋਰਦਿਆਂ ਇੰਟਰਨੈਸ਼ਨਲ ਰੇਡੀਓ ਚੰਨ ਪ੍ਰਦੇਸੀ ਯੂ.ਐਸ.ਏ ਦੇ ਖਾਸ ਪ੍ਰੋਗਰਾਮ ਵਿੱਚ ਬਲਬੀਰ ਬੱਬੀ ਵਲੋਂ ਵੱਖ ਵੱਖ ਵਿਸ਼ਿਆਂ ਖਾਸ ਤੌਰ `ਤੇ ਪੰਜਾਬੀ ਸਭਿਆਚਾਰ ਦੇ ਨਾਮ ਹੇਠ ਚੱਲ ਰਹੀ ਗਲਤ ਗਾਇਕੀ `ਤੇ ਵਿਸ਼ੇਸ਼ ਪ੍ਰੋਗਰਾਮ ਵਿੱਚ ਹੋਦੌਰਾਨ ਹੋਈ ਗੱਲਬਾਤ ਨੂੰ ਸਰੋਤਿਆਂ ਵੱਲੋਂ ਕਾਫੀ ਸਲਾਹਿਆ ਗਿਆ।ਵਧੀਆ ਪੇਸ਼ਕਾਰੀ ਬਾਬਤ ਰੇਡੀਓ ਚੰਨ ਪ੍ਰਦੇਸੀ ਦੀ ਟੀਮ ਵੱਲੋਂ ਬਲਬੀਰ ਬੱਬੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰੇਡੀਓ ਸਪਾਂਸਰ ਰਾਕੇਸ਼ ਕੁਮਾਰ (ਪਰਥ) ਨੇ ਬੱਬੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।ਇਸ ਸਮੇਂ ਪੰਜਾਬ ਲਾਈਵ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਚਾਹਲ, ਸੰਦੀਪ ਸਿੰਘ, ਪਰਮੀਤ ਸਿਵੀਆ ਚੰਡੀਗੜ੍ਹ ਅਤੇ ਕੈਮਰਾਮੈਨ ਜਗਦੀਪ ਹਾਜਰ ਸਨ। ਬੱਬੀ ਦੀ ਇਸ ਮਾਣਮੱਤੀ ਪ੍ਰਾਪਤੀ `ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਹੋਰ ਆਹੁਦੇਦਾਰਾਂ ਤੇ ਮੈਂਬਰਾਂ ਨੇ ਵਧਾਈਆਂ ਦਿੱਤੀਆਂ।
 

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply