Sunday, April 26, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ ਬਿਊਰੋ) –
   * ਐਮਾਜੋਨ ਦੀ ਆਨਲਾਈਨ ਵੈਬਸਾਈਟ `ਤੇ ਵਿਕਰੀ ਲਈ ਟਾਇਲਟ ਅਤੇ ਹੋਰ ਵਸਤਾਂ `ਤੇ ਛਪੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਵਿਰੋਧ ਦੇ ਚੱਲਦਿਆਂ ਐਮਾਜੋਨ ਨੇ ਵੈਬਸਾਈਟ ਤੋਂ ਹਟਾਏ ਉਤਪਾਦ ।
    * ਅਮਰੀਕਾ ਦੀ ਸਿੱਖ ਜਥੇਬੰਦੀ ਨੇ ਐਮਾਜੋਨ ਨੂੰ ਲਿਖਿਆ ਵਿਰੋਧ ਪੱਤਰ ਤੇ ਸ਼੍ਰੋਮਣੀ ਕਮੇਟੀ ਨੇ ਭੇੱਜਿਆ ਕਨੂੰਨੀ ਨੋਟਿਸ।
    * ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ – 20 ਨੂੰ ਪੜਤਾਲ, 21 ਨੂੰ ਕਾਗਜ਼ਾਤ ਵਾਪਸ ਅਤੇ 30 ਨੂੰ ਪੈਣਗੀਆਂ ਵੋਟਾਂ।
    * ਜੰਮੂ ਕਸ਼ਮੀਰ ਵਿੱਚ ਲਗਾਇਆ ਗਿਆ ਰਾਸ਼ਟਰਪਤੀ ਰਾਜ।
    * ਪਾਕਿਸਤਾਨ ਤੋਂ 6 ਸਾਲ ਬਾਅਦ ਵਾਪਸ ਪਰਤੇ ਹਾਮਿਦ ਅਨਸਾਰੀ ਵਲੋਂ ਆਪਣੀ ਮਾਤਾ ਸਮੇਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ- ਕੀਤਾ ਧੰਨਵਾਦ।
    * ਇਸਰੋ ਨੇ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜੀ.ਐਸ.ਟੀ-7 ਏ ਸੈਟੇਲਾਈਟ- ਵਧਾਏਗਾ ਏਅਰ ਫੋਰਸ ਦੀ ਤਾਕਤ।
    * ਹਾਈਕੋਰਟ ਨੇ ਨਵੀਂ ਮਾਈਨਿੰਗ ਪਾਲਸੀ ਤਹਿਤ 27 ਦਸੰਬਰ ਨੂੰ ਹੋਣ ਵਾਲੀ ਖੱਡਾਂ ਦੀ ਨਿਲਾਮੀ ਰੋਕੀ।
    * ਰਾਫੇਲ ਮਾਮਲੇ `ਚ ਭਾਜਪਾ ਵਲੋਂ ਕਾਂਗਰਸ ਖਿਲਾਫ ਪ੍ਰਦਰਸ਼ਨ – ਰਾਹੁਲ ਗਾਂਧੀ ਦਾ ਮੰਗਿਆ ਅਸਤੀਫਾ।
    * ਬਟਾਲਾ ਦੇ ਅਲੀਵਾਲ `ਚ ਕਾਂਗਰਸੀ ਉਮੀਦਵਾਰ `ਤੇ ਚੱਲੀ ਗੋਲੀ- ਹੈਰੀ ਮਜੀਠੀਆ `ਤੇ ਲੱਗੇ ਦੋਸ਼।
    * ਆਮ ਆਦਮੀ ਪਾਰਟੀ ਨੂੰ ਗਠਜੋੜ ਦੀ ਲੋੜ ਨਹੀਂ – ਭਗਵੰਤ ਮਾਨ।
    * ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਕਿਸਾਨਾਂ ਦੇ 2-2 ਲੱਖ ਦੇ ਕਿਸਾਨੀ ਕਰਜ਼ੇ ਮਾਫ ਕਰਨ ਦਾ ਕੀਤਾ ਐਲਾਨ।
    * ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਚੇਅਪਰਸਨ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ- ਟਾਈਟਲਰ ਤੇ ਕਮਲਨਾਥ ਖਿਲਾਫ ਕਾਰਵਾਈ ਕਰਨ ਲਈ ਕਿਹਾ।
    * ਸੱੱਜਣ ਕੁਮਾਰ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਅਤੇ ਕਮਲਨਾਥ ਖਿਲਾਫ ਕਈ ਕੇਸ ਨਹੀਂ – ਕਾਂਗਰਸ ਦਾ ਜਵਾਬ।
    * ਹਿਮਾਚਲ ਦੀ ਸਰਕਾਰ ਦੇ ਇੱਕ ਸਾਲ ਪੂਰਾ ਹੋਣ `ਤੇ ਧਰਮਸ਼ਾਲਾ `ਚ ਹੋ ਰਹੀ ਭਾਜਪਾ ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਸੱਦਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਵੀਕਾਰ।
    * ਪੰਜਾਬ ਸਰਕਾਰ ਵਲੋਂ 2019 ਲਈ ਗਜ਼ਟਿਡ ਤੇ ਰੈਸਟ੍ਰਿਕਟਿਡ ਛੁੱਟੀਆਂ ਦਾ ਐਲਾਨ।
    * ਜੰਡਿਆਲਾ ਗੁਰੂ ਵਿਖੇ ਤਾਇਨਾਤ ਪੁਲਿਸ ਚੌਕੀ ਇੰਚਾਰਜ ਸਤਿੰਦਰਪਾਲ ਸਿੰਘ ਐਸ.ਆਈ ਨੇ ਕੀਤੀ ਆਤਮ ਹੱਤਿਆ।
    * ਬਠਿੰਡਾ ਦੀ ਮਾਚਿਸ ਫੈਕਟਰੀ ਵਿੱਚ ਧਮਾਕੇ ਨਾਲ ਲੱਗੀ ਅੱਗ- ਇੱਕ ਦੀ ਮੌਤ ਇੱਕ ਜਖਮੀ।
    * ਜਲੰਧਰ ਵਿੱਚ ਵਿਦੇਸ਼ੀ ਔਰਤ ਕੋਲੋਂ ਸੈਂਡਲ `ਚ ਲੁਕਾਈ 450 ਗ੍ਰਾਮ ਹੈਰੋਇਨ ਬਰਾਮਦ- ਜਿੰਬਾਬਵੇ ਦੀ ਔਰਤ ਨੂੰ ਸੀ.ਆਈ.ਏ ਸਟਾਫ ਨੇ ਕੀਤਾ ਗਿਫਤਾਰ।
    * ਪਠਾਨਕੋਟ ਤੋਂ ਬੈਜ਼ਨਾਥ ਲਈ ਨਵੀਂ ਜਲਦ ਚੱਲੇਗੀ ਸੁਪਰਫਾਸਟ ਰੇਲ ਗੱਡੀ ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply