ਸਮਰਾਲਾ, 17 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਨੌਜਵਾਨ ਪੰਜਾਬੀ ਲੇਖਕ ਬਲਬੀਰ
ਸਿੰਘ ਬੱਬੀ ਆਪਣੀਆਂ ਸਮਾਜਿਕ ਕੁਰੀਤੀਆਂ `ਤੇ ਚੋਟ ਕਰਦੀਆਂ ਲਿਖਤਾਂ ਕਾਰਨ ਸਾਹਿਤਕ ਖੇਤਰ ਵਿੱਚ ਹਰ ਸਮੇਂ ਸਰਗਰਮ ਰਹਿੰਦੇ ਹਨ।ਇਸੇ ਲੜ੍ਹੀ ਨੂੰ ਅੱਗੇ ਤੋਰਦਿਆਂ ਇੰਟਰਨੈਸ਼ਨਲ ਰੇਡੀਓ ਚੰਨ ਪ੍ਰਦੇਸੀ ਯੂ.ਐਸ.ਏ ਦੇ ਖਾਸ ਪ੍ਰੋਗਰਾਮ ਵਿੱਚ ਬਲਬੀਰ ਬੱਬੀ ਵਲੋਂ ਵੱਖ ਵੱਖ ਵਿਸ਼ਿਆਂ ਖਾਸ ਤੌਰ `ਤੇ ਪੰਜਾਬੀ ਸਭਿਆਚਾਰ ਦੇ ਨਾਮ ਹੇਠ ਚੱਲ ਰਹੀ ਗਲਤ ਗਾਇਕੀ `ਤੇ ਵਿਸ਼ੇਸ਼ ਪ੍ਰੋਗਰਾਮ ਵਿੱਚ ਹੋਦੌਰਾਨ ਹੋਈ ਗੱਲਬਾਤ ਨੂੰ ਸਰੋਤਿਆਂ ਵੱਲੋਂ ਕਾਫੀ ਸਲਾਹਿਆ ਗਿਆ।ਵਧੀਆ ਪੇਸ਼ਕਾਰੀ ਬਾਬਤ ਰੇਡੀਓ ਚੰਨ ਪ੍ਰਦੇਸੀ ਦੀ ਟੀਮ ਵੱਲੋਂ ਬਲਬੀਰ ਬੱਬੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰੇਡੀਓ ਸਪਾਂਸਰ ਰਾਕੇਸ਼ ਕੁਮਾਰ (ਪਰਥ) ਨੇ ਬੱਬੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।ਇਸ ਸਮੇਂ ਪੰਜਾਬ ਲਾਈਵ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਚਾਹਲ, ਸੰਦੀਪ ਸਿੰਘ, ਪਰਮੀਤ ਸਿਵੀਆ ਚੰਡੀਗੜ੍ਹ ਅਤੇ ਕੈਮਰਾਮੈਨ ਜਗਦੀਪ ਹਾਜਰ ਸਨ। ਬੱਬੀ ਦੀ ਇਸ ਮਾਣਮੱਤੀ ਪ੍ਰਾਪਤੀ `ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਹੋਰ ਆਹੁਦੇਦਾਰਾਂ ਤੇ ਮੈਂਬਰਾਂ ਨੇ ਵਧਾਈਆਂ ਦਿੱਤੀਆਂ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media