ਪਠਾਨਕੋਟ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਅਪਣਾਉਣ ਪ੍ਰਤੀ ਜਾਗਰੂਕ ਲਈ ਪਸ਼ੂ ਪਾਲਣ ਵਿਭਾਗ ਪਠਾਨਕੋਟ ਵਲੋਂ ਆਤਮਾ ਸਕੀਮ ਤਹਿਤ ਕਮਿਊਨਿਟੀ ਵੈਟਰਨਰੀ ਹਸਪਤਾਲ ਧਾਰਕਲਾਂ ਵਿਖੇ 5 ਰੋਜ਼ਾ ਬੱਕਰੀ ਪਾਲਣ ਕਿੱਤੇ ਦੀ ਟ੍ਰੇਨਿੰਗ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਡਾ. ਹਰਪ੍ਰੀਤ ਸਿੰਘ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਨੇ ਦਿੰਦਿਆ ਦੱਸਿਆ ਕਿ ਇਹ ਟ੍ਰੇਨਿੰਗ 1 ਤੋਂ 5 ਜਨਵਰੀ, 2019 ਤੱਕ ਕਮਿਊਨਿਟੀ ਵੈਟਰਨਰੀ ਹਸਪਤਾਲ ਧਾਰਕਲਾਂ ਵਿਖੇ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਦਿਤੀ ਜਾਵੇਗੀ।ਉਨ੍ਹਾਂ ਦਸਿਆ ਕਿ ਟ੍ਰੇਨਿੰਗ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਕੋਈ ਵੀ ਚਾਹਵਾਨ ਕਿਸਾਨ/ਵਿਅਕਤੀ ਜੋ ਬਕੱਰੀ ਪਾਲਣ ਕਿੱਤੇ ਸਬੰਧੀ ਟ੍ਰੇਨਿੰਗ ਲੈਣਾ ਚਾਹੁੰਦਾ ਹੈ, ਉਹ ਕਮਿਊਨਿਟੀ ਵੈਟਰਨਰੀ ਹਸਪਤਾਲ ਧਾਰਕਲਾਂ ਦੇ ਅਧਿਕਾਰੀਆਂ ਜਾਂ ਬਲਾਕ ਖੇਤੀਬਾੜੀ ਅਫਸਰ ਧਾਰਕਲਾਂ ਜਾਂ ਬੀ.ਟੀ.ਐਮ ਧਾਰਕਲਾਂ ਨਾਲ ਸੰਪਰਕ ਕਰਕੇ ਟ੍ਰੇਨਿੰਗ ਹਾਸਲ ਕਰਨ ਸਬੰਧੀ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਕਰੀ ਪਾਲਣ ਕਿੱਤੇ ਦੀ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਬੱਕਰੀ ਪਾਲਣ ਕਿੱਤੇ ਨੂੰ ਸਥਾਪਿਤ ਕਰਨ ਲਈ ਬੈਂਕ ਤੋਂ ਕਰਜਾ ਦਿਵਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 21 ਤੋਂ 25 ਜਨਵਰੀ, 2019 ਤੱਕ ਕਮਿਊਨਿਟੀ ਵੈਟਰਨਰੀ ਹਸਪਤਾਲ ਜੰਡਵਾਲ ਬਲਾਕ ਧਾਰਕਲਾਂ ਵਿਖੇ ਸੂਰ ਪਾਲਣ ਕਿਤੇ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media