Friday, September 25, 2026

ਪੈਨਸ਼ਨਰਜ ਐਸੋਸੀਏਸ਼ਨ ਨੇ ਸ਼ੁਰੂ ਕੀਤੀ ਭੁੱਖ ਹੜਤਾਲ

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਨਸਾ ਦੇ ਪ੍ਰਧਾਨ ਬਸੰਤਾ ਰਾਮ ਅਤੇ ਸੈਕਟਰੀ ਗੁਰਵੰਤ ਸਿੰਘ PUNB2112201803ਨੇ ਸਾਂਝੇ ਬਿਆਨ ਚੋ ਦੱਸਿਆ ਕਿ ਐਕਸੀਅਨ ਮੰਡਲ ਮਾਨਸਾ ਬਿਜਲੀ ਵਿਭਾਗ ਦੇ ਗੇਟ ਸਾਹਮਣੇ ਆਪਣੀਆ ਮੰਗਾਂ ਦੇ ਹੱਕ `ਚ ਸੰਘਰਸ਼ ਸੁਰੂ ਕਰਕੇ ਭੁੱਖ ਹੜਤਾਲ ਸੁਰੂ ਕਰ ਦਿੱਤੀ ਹੈ।
ਯੂਨੀਅਨ ਨੇ ਐਕਸੀਅਨ ਮਾਨਸਾ ਤੇ ਉਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਮਾਨਯੋਗ ਕੋਰਟ ਦੇ ਫੈਸਲੇ ਲਾਗੂ ਕਰਦੇ ਹੋਏ ਪੈਨਸ਼ਨ ਚ ਵਾਧਾ,23 ਸਾਲ ਪ੍ਰਮੋਸ਼ਨ ਇੰਨਕਰੀਮੈਟ ਲਾਗੂ ਕੀਤਾ ਜਾਵੇ, ਵਿਭਾਗ ਦੇ ਸਰਕੂਲਰ ਅਨੁਸਾਰ ਡੀ.ਏ ਸਕੇਲ ਅਨੁਸਾਰ ਲੀਵਰ ਇੰਨਕਰੀਮੈਟ, ਗਰੈਚੁਟੀ ਦੀ ਵਾਧਾ ਦੀ ਰਕਮ ਦਿੱਤੀ ਜਾਵੇ, ਬੁਢਾਪਾ ਭੱਤਾ, ਬਕਾਇਆ ਯਾਤਰਾ ਭੱਤਾ, ਰਿਟਾਇਰ ਹੋਣ ਵਾਲੇ ਕਰਮਚਾਰੀ ਨੂੰ ਰਿਟਾਇਰਮੈਂਟ ਵਾਲੇ ਦਿਨ ਲੀਵ ਇੰਕਰੀਮੈਟ ਤੇ ਗਿਫਟ ਦਿੱਤਾ ਜਾਵੇ,  ਮ੍ਰਿਤਕ ਕਰਮਚਾਰੀਆ ਦੇ ਵਾਰਿਸਾਂ ਨੂੰ ਨੌਕਰੀ ਦਿੱਤੀ ਜਾਵੇ।ਜੇਕਰ ਉਕਤ ਮੰਗਾਂ ਵੱਲ ਵਿਭਾਗ ਨੇ ਜਲਦੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ `ਚ ਸੰਘਰਸ਼ ਤੇਜ ਕੀਤਾ ਜਾਵੇਗਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply