ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਆਸਤ `ਚ ਇੱਕ ਵੱਖਰਾ ਸਥਾਨ ਰੱਖਣ ਵਾਲੇ ਪਿੰਡ ਸਮਾਓਂ ਦੇ ਅੰਦਰ ਪੰਚਾਇਤੀ ਚੋਣਾਂ ਨੂੰ ਲੈ
ਕੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਭ੍ਰਿਸ਼ਟਾਚਾਰ ਪੁਲਿਸ ਸਿਆਸੀ ਗੁੰਡਾ ਗੱਠਜੋੜ ਦੇ ਖਿਲਾਫ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੱਖ ਵੱਖ ਧਿਰਾਂ ਦੇ ਵੋਟਰਾਂ ਤੇ ਆਗੂਆਂ ਵਲੋਂ ਪਿੰੰਡ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ, ਪਿੰਡ ਦੇ ਵਿਕਾਸ ਲਈ ਚੋਣ ਮੁਹਿੰਮ ਦੀ ਸੁਰੂਆਤ ਕਰਦਿਆਂ ਫਾਰਮ ਭਰਨ ਤੋਂ ਪਹਿਲਾਂ ਕਿਸਾਨ ਆਗੂ ਭੋਲਾ ਸਿੰਘ ਜਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਕਿਹਾ ਕਿ ਚੋਣਾਂ ਦੌਰਾਨ ਨਸ਼ਾ ਨਹੀਂ ਵਰਤਿਆ ਜਾਵੇਗਾ, ਸਗੋਂ ਪਿੰਡ ਦੇ ਲੋਕਾਂ ਦੇ ਏਕੇ ਨਾਲ ਕਿਸਾਨ ਮਜਦੂਰਾਂ ਵਲੋਂ ਕੀਤੀਆਂ ਗਈਆਂ ਖੁਦਕੁਸੀਆਂ ਦੇ ਬਕਾਏ ਦਿਵਾਉਣ, ਅਵਾਰਾ ਪਸ਼ੂਆਂ ਦੇ ਹੱਲ, ਬੇਘਰੇ ਲੋਕਾਂ ਲਈ ਪਲਾਟ, ਪਿੰਡ ਵਿੱਚ ਸੀਵਰੇਜ਼ ਪਾਉਣ, ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਨਰੇਗਾ ਵਿੱਚ ਸ਼ਾਮਲ ਕਰਕੇ ਕੰਮ ਦਿਵਾਉਣ ਤੇ ਨਰੇਗਾ ਕਾਮਿਆਂ ਦਾ ਪੂਰਾ ਸਾਲ ਭਰ ਕੰਮ ਚਲਾਉਣ ਜਿਹੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ `ਤੇ ਕਰਵਾਇਆ ਜਾਵੇਗਾ ਅਤੇ ਪਿੰਡ ਦੇ ਹਰ ਤਰ੍ਹਾਂ ਦੇ ਮਸਲੇ ਪਿੰਡ ਦੀ ਪੰਚਾਇਤ ਵਿੱਚ ਹੀ ਨਬੇੜ ਕੇ ਲੋਕਾਂ ਨੂੰ ਥਾਣੇ ਕਚਿਹਰੀਆਂ ਦੇ ਚੱਕਰਾਂ ਤੋਂ ਮੁਕਤ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਪਤਨੀ ਭੋਲਾ ਸਮਾਓਂ ਆਪਣੇ 9 ਪੰਚਾਂ ਸਮੇਤ ਕਾਗਜ ਭਰੇ ਕਾਗਜ ਭਰਦਿਆਂ ਲੋਕਾਂ ਨੂੰ ਵਿਸਵਾਸ ਦਿਵਾਇਆ ਕਿ ਉਹਨਾਂ ਦੇ ਪੰਚ ਅਤੇ ਸਮੂਹ ਪਰਵਿਾਰ ਲੋਕਾਂ ਦੀਆਂ ਉਮੀਦਾਂ `ਤੇ ਖਰਾ ਉਤਰੇਗਾ।ਇਸ ਮੌਕੇ ਨਿਰਭੇੈਅ ਸਿੰਘ ਮੈਂਬਰ, ਗੁਰਤੇਜ ਸਿੰਘ ਸਮਾਓਂ, ਸੁਦਾਗਰ ਸਿੰਘ ਪੰਚ, ਡਾਕਟਰ ਗੁਰਤੇਜ ਸਿੰਘ, ਭੂਰਾ ਸਿੰਘ ਮੈਂਬਰ, ਡਾ. ਪ੍ਰਗਟ ਸਿੰਘ, ਪ੍ਰਧਾਨ ਪ੍ਰਗਟ ਸਿੰਘ, ਗੋਰਾ ਸਿੰਘ ਮੈਂਬਰ, ਗੋਸਾ ਸਿੰਘ, ਗੁਲਜਾਰ ਸਿੰਘ ਆਦਿ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media