ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੈਨਸ਼ਨਰਜ ਐਸੋਸੀਏਸ਼ਨ ਮੰਡਲ ਮਾਨਸਾ ਦੇ ਪ੍ਰਧਾਨ ਬਸੰਤਾ ਰਾਮ ਅਤੇ ਸੈਕਟਰੀ ਗੁਰਵੰਤ ਸਿੰਘ
ਨੇ ਸਾਂਝੇ ਬਿਆਨ ਚੋ ਦੱਸਿਆ ਕਿ ਐਕਸੀਅਨ ਮੰਡਲ ਮਾਨਸਾ ਬਿਜਲੀ ਵਿਭਾਗ ਦੇ ਗੇਟ ਸਾਹਮਣੇ ਆਪਣੀਆ ਮੰਗਾਂ ਦੇ ਹੱਕ `ਚ ਸੰਘਰਸ਼ ਸੁਰੂ ਕਰਕੇ ਭੁੱਖ ਹੜਤਾਲ ਸੁਰੂ ਕਰ ਦਿੱਤੀ ਹੈ।
ਯੂਨੀਅਨ ਨੇ ਐਕਸੀਅਨ ਮਾਨਸਾ ਤੇ ਉਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਮਾਨਯੋਗ ਕੋਰਟ ਦੇ ਫੈਸਲੇ ਲਾਗੂ ਕਰਦੇ ਹੋਏ ਪੈਨਸ਼ਨ ਚ ਵਾਧਾ,23 ਸਾਲ ਪ੍ਰਮੋਸ਼ਨ ਇੰਨਕਰੀਮੈਟ ਲਾਗੂ ਕੀਤਾ ਜਾਵੇ, ਵਿਭਾਗ ਦੇ ਸਰਕੂਲਰ ਅਨੁਸਾਰ ਡੀ.ਏ ਸਕੇਲ ਅਨੁਸਾਰ ਲੀਵਰ ਇੰਨਕਰੀਮੈਟ, ਗਰੈਚੁਟੀ ਦੀ ਵਾਧਾ ਦੀ ਰਕਮ ਦਿੱਤੀ ਜਾਵੇ, ਬੁਢਾਪਾ ਭੱਤਾ, ਬਕਾਇਆ ਯਾਤਰਾ ਭੱਤਾ, ਰਿਟਾਇਰ ਹੋਣ ਵਾਲੇ ਕਰਮਚਾਰੀ ਨੂੰ ਰਿਟਾਇਰਮੈਂਟ ਵਾਲੇ ਦਿਨ ਲੀਵ ਇੰਕਰੀਮੈਟ ਤੇ ਗਿਫਟ ਦਿੱਤਾ ਜਾਵੇ, ਮ੍ਰਿਤਕ ਕਰਮਚਾਰੀਆ ਦੇ ਵਾਰਿਸਾਂ ਨੂੰ ਨੌਕਰੀ ਦਿੱਤੀ ਜਾਵੇ।ਜੇਕਰ ਉਕਤ ਮੰਗਾਂ ਵੱਲ ਵਿਭਾਗ ਨੇ ਜਲਦੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ `ਚ ਸੰਘਰਸ਼ ਤੇਜ ਕੀਤਾ ਜਾਵੇਗਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media