ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਰਾਜ ਵਿਚ ਪੰਚਾਇਤਾਂ ਦੀਆਂ ਚੋਣਾ-2018 ਦੇ ਮੱਦੇ ਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ
ਵੈਬਸਾਈਟ ਦੇ ਪਹਿਲਾ ਅਪਲੋਡ ਕੀਤੀਆ ਡੇਟ ਸ਼ੀਟਾ/ਜਾਰੀ ਕੀਤੇ ਨੋਟੀਫਿਕੇਸ਼ਨਾਂ ਅਨੁਸਾਰ ਮਿੱਤੀ 29 ਅਤੇ 30 ਦਸੰਬਰ ਨੂੰ ਰਿਹੇਸਲ ਅਤੇ ਚੋਣਾ ਵਾਲੇ ਦਿਨ ਨੂੰ ਹੋਣ ਵਾਲੀਆਂ ਸਾਰੀਆਂ ਸਲਾਨਾ ਸਿਸਟਮ ਅਤੇ ਸਿਮੈਸਟਰ ਸਿਸਟਮ ਦੀਆ (ਥਿਊਰੀ ਅਤੇ ਪ੍ਰੈਕਟੀਕਲ) ਪ੍ਰੀਖਿਆਵਾ ਮੁਲੱਤਵੀ ਕੀਤੀਆਂ ਜਾਦੀਆਂ ਹਨ।
ਡਾ. ਮਨੋਜ ਕੁਮਾਰ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾ ਨੇ ਦੱਸਿਆ ਕੀ ਹੁਣ 29 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਥਿਊਰੀ ਪ੍ਰੀਖਿਆਵਾਂ ਹੁਣ 4 ਜਨਵਰੀ 2019 ਨੂੰ ਹੋਣਗੀਆਂ। ਇਸੇ ਤਰ੍ਹਾਂ 30 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਥਿਊਰੀ ਪ੍ਰੀਖਿਆਵਾਂ ਹੁਣ 1 ਜਨਵਰੀ 2019 ਨੂੰ ਹੋਣਗੀਆਂ।ਉਹਨਾ ਦਸਿਆ ਕਿ ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਉਹਨਾਂ ਦੱਸਿਆ ਕਿ ਮਿੱਤੀ 29 ਅਤੇ 30 ਦਸੰਬਰ ਨੂੰ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾ ਦੀਆਂ ਨਵੀਆਂ ਮਿਤੀਆਂ ਲਈ ਵਿਦਿਆਰਥੀ ਸਮੇਂ-ਸਮੇਂ ਤੇ ਵੈਬ ਪੋਰਟਲ ਚੈਕ ਕਰਨ ਜਾਂ ਕਾਲਜ ਦੇ ਪ੍ਰਿੰਸੀਪਲ ਜਾਂ ਕੇਂਦਰ ਨਿਗਰਾਨ ਨਾਲ ਸਪੰਰਕ ਕਰਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media