ਬਟਾਲਾ, 22 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਡਾਇਰੈਕਟਰ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਡ ਟ੍ਰੇਨਿੰਗ ਚੰਡੀਗੜ ਦੇ ਦਿਸ਼ਾ ਨਿਰਦੁਸ਼ਾਂ ਅਨੁਸਾਰ ਕਰਵਾਏ ਗਏ ਬਲਾਕ ਪੱਧਰੀ ਸੰਦਰ ਲਿਖਾਈ ਮੁਕਾਬਲੇ ਤੇ ਕਵਿਤਾ ਉਚਾਰਨ ਮੁਕਾਬਲਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਸਾਧੂਚੱਕ ਦੇ ਵਿਦਿਆਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸਕੂਲ ਮੁੱਖੀ ਮੁਕੇਸ਼ ਕੁਮਾਰ, ਅਮਰਜੀਤ ਸਿੰਘ ਪੁਰੇਵਾਲ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਮੋਮੈਂਟੋੋ ਭੇਂਟ ਕੀਤੇ।ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਕਵਿਤਾ ਉਚਾਰਨ ਮਕਾਬਲਿਆਂ ਵਿੱਚੋਂ ਹਰਪਿੰਦਰ ਕੌਰ ਜਮਾਤ ਸੱਤਵੀਂ ਨੇ ਪਹਿਲਾ ਸਥਨ ਹਾਸਲ ਕੀਤਾ ਜਦਕਿ ਸੁੰਦਰ ਲਿਖਾਈ ਮੁਕਾਬਲੇ `ਚ ਅਮਰਜੋਤ ਕੋਰ ਜਮਾਤ ਦਸਵੀ ਪਹਿਲੇ ਨੰਬਰ ਤੇ ਰਹੀ।ਸਕੂਲ ਮੁਖੀ ਨੇ ਕਿਹਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਵਿਭਾਗ ਵਲੋਂ ਅਜਿਹੇ ਉਪਰਾਲੇ ਬਹੁਤ ਲਾਹੁੇਵੰਦ ਸਾਬਤ ਹੋ ਰਹੇ ਹਨ।ਇਸ ਮੌਕੇ ਅਜੈ ਕੁਮਾਰ, ਜਗਜੀਤ ਸਿੰਘ, ਰਾਜਬੀਰ ਕੌਰ, ਗੁਲਸ਼ਨ ਕੁਮਾਰ, ਮਨਦੀਪ ਕੌਰ, ਰਣਧੀਰ ਸਿੰਘ, ਰਾਜ ਰਾਣੀ, ਪ੍ਰੇਮ ਬਾਲਾ,ਰਾਕੇਸ਼ ਰੋਸ਼ਨ ਲਾਲ ਤੇ ਸੁਰਿੰਦਰ ਕੁਮਾਰ ਆਦਿ ਵੀ ਹਾਜਰ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …