Wednesday, May 27, 2026

31 ਜੋੜਿਆਂ ਦੇ ਵਿਆਹ ਕਰਵਾਏ ਗਏ – ਕੈਬਿਨਟ ਮੰਤਰੀ ਸੋਨੀ ਨੇ ਦਿੱਤਾ ਆਸ਼ੀਰਵਾਦ

PUNJ2312201820ਅੰਮ੍ਰਿਤਸਰ 23 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਝਬਾਲ ਰੋਡ ਵਿਖੇ ਬ੍ਰਹਮਲੀਨ ਸ਼੍ਰੀ ਮਹੰਤ ਮੰਗਲਾ ਨੰਦ ਗਿਰੀ ਮਹਾਰਾਜ ਜੀ ਸੇਵਾ ਸੁਸਾਇਟੀ ਵਲੋ ਮੰਦਰ ਸ਼੍ਰੀ ਬਾਬਾ ਬਾਲਕ ਨਾਥ ਵਿਖੇ ਲੋੜਵੰਦ ਪਰਿਵਾਰਾਂ ਦੀਆਂ 31 ਲੜਕੀਆਂ ਦੇ ਵਿਆਹ ਕਰਵਾਏ ਗਏ।ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ।ਮੰਤਰੀ ਸੋਨੀ ਨੇ ਸਾਰੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਤੇ ਸ਼ਗਨ ਦਿੱਤਾ।ਸੁਸਾਇਟੀ ਦੀ ਪ੍ਰਸੰਸਾ ਕਰਦਿਆਂ ਉਨਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਜਿੰਨਾਂ ਵਲੋਂ ਆਰਥਿਕ ਤੋਰ `ਤੇ ਕਮਜੋਰ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਵਾ ਕੇ ਉਨਾਂ ਦੀ ਮਾਲੀ ਮਦਦ ਵੀ ਕੀਤੀ ਜਾਂਦੀ ਹੈ।
    ਇਸ ਮੌਕੇ ਕੋਸ਼ਲਰ ਵਿਕਾਸ ਸੋਨੀ, ਮਹੇਸ਼ ਖੰਨਾ, ਰਵੀਕਾਂਤ, ਪਰਮਜੀਤ ਬਤਰਾ, ਪ੍ਰਧਾਨ ਕਾਲੇ ਸ਼ਾਹ, ਅਮਰਨਾਥ ਭਗਤ, ਦੇਸ ਰਾਜ ਭਗਤ, ਅਸ਼ੋਕ ਕੁਮਾਰ ਤੇ ਤਰਲੋਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਰਿਵਾਰਾਂ ਦੇ ਮੈਬਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply