ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੀ.ਬੀ.ਐਸ.ਈ ਮਾਨਤਾ ਪ੍ਰਾਪਤ ਸਰਾਫ਼ ਐਜ਼ੂਬੀਕਨ ਗਲੋਬਲ ਡਿਸਕਵਰੀ ਸਕੂਲ ਵਿੱਚ ਚੌਥਾ ਸਾਲਾਨਾ ਖੇਡ ਦਿਵਸ ਮਨਾਇਆ ਗਿਆ।ਵਿਦਿਆਰਥੀਆਂ ਨੇ ਲੌਂਗ ਜੰਪ, ਡਿਸਕਸ ਥ੍ਰੋ, ਸ਼ਾਟ ਪੁੱਟ, ਰਿਲੇ ਰੇਸ, ਲੌਂਗ ਰੇਸ (600 ਅਤੇ 400 ਮੀਟਰ), ਸ਼ਾਰਟ ਰੇਸ (200 ਅਤੇ 100 ਮੀਟਰ), ਕਰਾਸਿੰਗ ਹੁਲਾ ਹੂਪਸ, ਜ਼ਿਗ-ਜਗ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ।ਰਾਸ਼ਟਰੀ ਪੱਧਰ `ਤੇ ਪਹੁੰਚਣ ਵਾਲੇ ਖਿਡਾਰੀ ਰੌਬਿਨਜੀਤ ਸਿੰਘ, ਸੂਬਾ ਪੱਧਰ `ਤੇ ਖੇਡੇ 5 ਖਿਡਾਰੀ, ਆਲ ਇੰਡੀਆ ਯੂਨੀਫਾਈਡ ਸਾਈਬਰ ਓਲੰਪਿਆਡ 2018, ਇੰਗਲਿਸ਼ ਓਲੰਪਿਆਡ 2018, ਡਿਸਕਵਰੀ ਚੈਨਲ ਪ੍ਰੀਖਿਆ ਅਤੇ ਨਵਨੀਤ ਡਰਾਇੰਗ ਕੰਪੀਟੀਸ਼ਨ ਦੇ ਜੇਤੂਆਂ ਨੂੰ ਇਸ ਸਮੇਂ ਸਨਮਾਨਿਤ ਕੀਤਾ ਗਿਆ।
ਬੱਚਿਆਂ ਦੇ ਮਾਪਿਆਂ ਨੇ ਵੀ ਖੇਡਾਂ ਵਿੱੱਚ ਭਾਗ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।ਖੇਡਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ `ਤੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਏ.ਈ.ਓ ਗੁਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ (ਸਟੇਟ ਕਬੱਡੀ ਕੋਚ ਪੰਜਾਬ ਪੁਲਿਸ) ਨੇ ਮੈਡਲ ਪਾ ਕੇ ਸਨਮਾਨਿਆ।ਮਿੱਤਰ ਸੈਨ ਸਿੰਗਲਾ, ਜਗਦੀਸ਼ ਰਾਏ ਸਿੰਗਲਾ ਅਤੇ ਹਰਬੰਸ ਲਾਲ ਗੋਇਲ ਵੀ ਮੌਜੂਦ ਰਹੇ।ਸਕੂਲ ਦੇ ਚੇਅਰਮੈਨ ਕਮਲੇਸ਼ ਸਰਾਫ਼ ਨੇ ਮੁੱਖ ਮਹਿਮਾਨ ਅਤੇ ਸਾਰੇ ਮਾਪਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡਾਂ `ਤੇ ਵੀ ਪੂਰਾ ਧਿਆਨ ਦੇ ਰਿਹਾ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਸਕੂਲ ਦੇ ਉਪ ਚੇਅਰਮੈਨ ਅਮਿਤ ਸਰਾਫ਼ ਨੇ ਬੋਰਡ ਮੈਂਬਰ ਸ਼੍ਰੀਮਤੀ ਚੰਦਨ ਸਰਾਫ਼ ਅਤੇ ਬੋਰਡ ਮੈਂਬਰ ਸ਼੍ਰੀਮਤੀ ਬਿੰਦੀਆ ਸਰਾਫ਼ ਦੀ ਮੌਜੂਦਗੀ ਵਿੱਚ ਅਧਿਆਪਕ ਰਮਨਦੀਪ ਸਿੰਘ, ਮੰਜੂ, ਬਾਲਾ, ਜਸਬੀਰ ਕੌਰ ਅਤੇ ਲਖਵੀਰ ਕੌਰ ਨੂੰ ਸਕੂਲ ਦੇ ਬੈਸਟ ਟੀਚਰ ਪੁਰਸਕਾਰ ਦਿੱਤੇ।ਪਿ੍ਰੰਸੀਪਲ ਸ਼੍ਰੀਮਤੀ ਸਰਬਜੀਤ ਕੌਰ ਨੇ ਕੋਚ ਗੁਰਲਾਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਆਏ ਹੋਏ ਮੁੱਖ ਮਹਿਮਾਨ, ਮੈਨਜਮੈਂਟ ਅਤੇ ਸਾਰੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media