ਭੀਖੀ\ਮਾਨਸਾ, 28 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਹਲਕਾ ਦਿੜ੍ਹਬਾ ਦੇ ਬਲਾਕ ਸੁਨਾਮ ’ਚ ਪੈਂਦੇ ਪਿੰਡ ਰਤਨਗੜ੍ਹ ਪਾਟਿਆਂਵਾਲੀ ਵਿਖੇ ਸਰਪੰਚੀ ਲਈ ਕਾਂਗਰਸ ਉਮੀਦਵਾਰ ਸੋਮਾ ਕੌਰ ਦੇ ਚੋਣ ਪ੍ਰਚਾਰ ਦੇ ਆਖੀਰਲੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਮਾ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਸਾਬਕਾ ਸਰਪੰਚ ਗੁਰਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਹਮਾਇਤ ਦਿੱਤੀ ਹੈ।ਸਮੂਹ ਪਿੰਡ ਦੇ ਜੋ ਵੀ ਕੰਮ ਹੋਣਗੇ ਉਹਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ।ਸੀਨਅਰ ਕਾਂਗਰਸੀ ਆਗੂ ਸਨਮੁੱਖ ਸਿੰਘ ਮੋਖਾ ਤੇ ਹਰਿੰਦਰ ਸਿੰਘ ਲਖਮੀਰ ਵਾਲਾ ਨੇ ਸੋਮਾ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ।
ਸਾਬਕਾ ਸਰਪੰਚ ਗੁਰਮੋਹਨ ਸਿੰਘ ਨੇ ਭਰਵੇਂ ਇਕੱਠ ਨੂੰ ਵਿੱਚ ਪੁੱਜੇ ਆਗੂਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਤੋਂ ਬਾਅਦ ਸੋਮਾ ਕੌਰ ਨੇ ਆਪਣੇ ਸਮਰਥਕਾਂ ਨਾਲ ਸਮੁੱਚੇ ਪਿੰਡ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਤੇ ਦੋ ਜਗ੍ਹਾ ’ਤੇ ਵੋਟਰਾਂ ਵੱਲੋਂ ਉਹਨਾ ਨੂੰ ਲੱਡੂਆਂ ਨਾਲ ਤੋਲਿਆ ਗਿਆ।
ਮੌਕੇ ਕਾਂਗਰਸੀ ਆਗੂ ਜੱਗਾ ਸਿੰਘ ਦੌਲੇਵਾਲਾ, ਧਰਮ ਸਿੰਘ ਫੌਜੀ, ਬਹਾਦਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਅਮਰਜੀਤ ਕੌਰ, ਪਰਮਜੀਤ ਕੌਰ, ਰਾਜ ਕੌਰ, ਗੁਰਮੀਤ ਕੌਰ, ਭੂਰੀ ਕੌਰ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media