Friday, February 27, 2026

ਪਿੰਡ ਕੋਟਲਾ ਸਮਸ਼ਪੁਰ ’ਚ ਦਵਿੰਦਰ ਸਿੰਘ ਕੰਗ ‘ਲਾਲੀ’ ਸਰਬਸੰਮਤੀ ਨਾਲ ਬਣੇ ਸਰਪੰਚ

ਕੇਵਲ ਇੱਕ ਨੰਬਰ ਵਾਰਡ ਵਿੱਚ ਪੈਣਗੀਆਂ ਵੋਟਾਂ, 6 ਵਾਰਡਾਂ `ਚ ਪੰਚਾਂ ਦੀ ਵੀ ਸਰਬਸੰਮਤੀ

PPN2912201814ਸਮਰਾਲਾ, 29 ਦਸੰਬਰ (ਪੰਜਾਬ ਪੋਸਟ- ਕੰਗ) – ਪੰਚਾਇਤੀ ਚੋਣਾਂ ਦੌਰਾਨ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਪੰਚ ਅਤੇ ਸਰਪੰਚ ਬਣਨ ਲਈ ਪੱਬਾਂ ਭਾਰ ਹੋਏ ਫਿਰ ਰਹੇ ਹਨ, ਉਥੇ ਸਮਰਾਲਾ ਹਲਕਾ ਕਾਫੀ ਪਿੰਡਾਂ ਵਿੱਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਣ ਕਰਕੇ ਮਿਸਾਲ ਬਣਿਆ ਹੈ।ਇੱਥੋਂ ਨੇੜਲੇ ਪਿੰਡ ਕੋਟਲਾ ਸਮਸ਼ਪੁਰ ਦੇ ਲੋਕਾਂ ਨੇ ਆਪਸੀ ਪਿਆਰ ਦੀ ਮਿਸਾਲ ਪੇਸ਼ ਕਰਦੇ ਹੋਏ ਸਰਪੰਚ ਸਮੇਤ 6 ਵਾਰਡਾਂ ਵਿੱਚ ਪੰਚਾਇਤ ਸਰਬਸੰਮਤੀ ਕਰ ਲਈ ਹੈ।ਪਿੰਡ ਦੇ ਸਾਬਕਾ ਪੰਚ ਤੇ ਨੰਬਰਦਾਰ ਸੁਖਵਿੰਦਰ ਸਿੰਘ ਛਿੰਦੀ, ਇੰਦਰਜੀਤ ਸਿੰਘ ਕੰਗ ਦੇ ਅਣਥੱਕ ਯਤਨਾਂ ਸਦਕਾ ਦਵਿੰਦਰ ਸਿੰਘ ਕੰਗ ‘ਲਾਲੀ ਕੰਗ’ ਨੂੰ ਬਿਨਾਂ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ।ਇਸ ਤੋਂ ਇਲਾਵਾ ਪਿੰਡ ਦੇ ਇੱਕ ਨੰਬਰ ਵਾਰਡ ਨੂੰ ਛੱਡ ਕੇ ਬਾਕੀ 6 ਵਾਰਡਾਂ ਵਿੱਚ ਵੀ ਕ੍ਰਮਵਾਰ ਜਸਵਿੰਦਰ ਕੌਰ, ਸ੍ਰੀਮਤੀ ਨਸੀਬ ਕੌਰ, ਸੁਖਜੀਤ ਕੌਰ ਸੁੱਖ, ਸੁਖਜਿੰਦਰ ਸਿੰਘ ਮਾਨ ਨੋਨੀ, ਜਗਜੀਤ ਸਿੰਘ ਕੰਗ, ਜਸਵੰਤ ਸਿੰਘ ਕੰਗ ਸਰਬਸੰਮਤੀ ਨਾਲ ਪੰਚ ਚੁਣੇ ਗਏ।ਚੁਣੇ ਸਰਪੰਚ ਦਵਿੰਦਰ ਸਿੰਘ ਕੰਗ ਨੇ ਸਰਬਸੰਮਤੀ ਨਾਲ ਪੰਚਾਇਤ ਬਣਾਉਣ `ਤੇ ਸਮੁੱਚੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੂਰਨ ਵਿਸ਼ਵਾਸ਼ ਦਿਵਾਇਆ ਕਿ ਉਹ ਪਿੰਡ ਵਾਸੀਆਂ ਦੀਆਂ ਆਸਾਂ ਉਮੀਦਾਂ `ਤੇ ਪੂਰੇ ਉਤਰਨਗੇ।ਉਨ੍ਹਾਂ ਕਿਹਾ ਕਿ ਪੰਚਾਇਤ ਦਾ ਮੁੱਢਲਾ ਕੰਮ ਪਿੰਡ ਨਿਵਾਸੀਆਂ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਨਾ ਹੈ ਅਤੇ ਉਹ ਵੀ ਸਮੁੁੱਚੇ ਨਗਰ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕੰਮਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਮੁਕੰਮਲ ਕਰਵਾਉਣਗੇ।
ਇਸ ਮੌਕੇ ਸੁਖਵੀਰ ਸਿੰਘ ਕੰਗ, ਰਣਧੀਰ ਸਿੰਘ ਕੰਗ, ਹਰਵਿੰਦਰਜੀਤ ਸਿੰਘ, ਜਗਮਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਨਰਿੰਦਰ ਸਿੰਘ ਕੰਗ ਘੋਟੀ, ਮਨਵੀਰ ਸਿੰਘ, ਜੈਮਲ ਸਿੰਘ ਨੰਬਰਦਾਰ, ਕਮਲਵੀਰ ਸਿੰਘ, ਰਣਜੀਤ ਸਿੰਘ ਕੰਗ, ਹਰਦੀਪ ਸਿੰਘ, ਚਰਨਜੀਤ ਸਿੰਘ, ਹਰਵੀਰ ਸਿੰਘ, ਦਵਿੰਦਰ ਸਿੰਘ, ਜੱਸੀ ਕੋਟਲਾ ਆਦਿ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply