ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) –
· ਪੰਚਾਇਤੀ ਚੋਣਾਂ ਅੱਜ 30 ਦਸੰਬਰ ਐਤਵਾਰ ਨੂੰ -ਤਿਆਰੀਆਂ ਮੁਕੰਮਲ, ਸੁਰੱਖਿਆ ਮਜ਼ਬੂਤ – ਵੋਟਾਂ ਤੋਂ ਬਾਅਦ ਹੀ ਨਤੀਜੇ।
· ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਅਮਿਤ ਅਰੋੜਾ ਨੂੰ ਧਮਕਾਉਣ ਦੇ ਦੋਸ਼ਾਂ `ਚ ਲੁਧਿਆਣਾ ਦੇ ਡੇਹਲੋਂ ਥਾਣੇ ਦਾ ਮੁਖੀ ਪ੍ਰੇਮ ਸਿੰਘ ਲਾਈਨ ਹਾਜ਼ਰ।
· ਚੰਡੀਗੜ ਦੇ ਨਾਮੀ ਹੋਟਲ `ਚ ਵਿਦੇਸ਼ੀ ਅੋਰਤ ਨਾਲ ਜਬਰ ਜਿਨਾਹ- ਕੇਸ ਦਰਜ਼।
· ਅੰਬਾਲਾ-ਚੰਡੀਗੜ ਹਾਈਵੇਅ `ਤੇ ਦਰਦਨਾਕ ਹਾਦਸਾ- 7 ਮੌਤਾਂ।
· ਜੰਮੂ ਕਸ਼ਮੀਰ ਦੇ ਪੁਲਵਾਮਾ `ਚ ਸੁਰੱਖਿਆ ਦਸਤਿਆਂ ਨੇ ਢੇਰ ਕੀਤੇ ਜੈਸ਼ੇ ਮੁਹੰਮਦ ਦੇ ਚਾਰ ਅੱਤਵਾਦੀ ।
· 31 ਦਸੰਬਰ ਨੂੰ ਰਾਜ ਸਭਾ `ਚ ਪੇਸ਼ ਕੀਤਾ ਜਾਵੇਗਾ ਟ੍ਰਿਪਲ ਤਲਾਕ ਬਿੱਲ।
· ਬੇਅਦਬੀ ਮਾਮਲਾ- ਅਕਾਲੀ ਆਗੂ ਤੇ ਸਾਬਕਾ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾ `ਸਿਟ` ਸਾਹਮਣੇ ਪੇਸ਼- ਤਕਰੀਬਨ ਸਵਾ ਘੰਟਾ ਹੋਈ ਪੁਛਗਿੱਛ।
· ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਸਰਕਾਰ- ਦਲਜੀਤ ਚੀਮਾ।
· ਜਿੰਨਾਂ ਨੇ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੀ ਸਾਜਿਸ਼ ਰਚੀ ਉਨਾਂ ਨੂੰ ਸਜ਼ਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਪੰਜਾਬ ਦੀ ਜਨਤਾ – ਸੁਨੀਲ ਜਾਖੜ।
· ਬੇਅਦਬੀ ਮਾਮਲੇ `ਚ ਸਿਟ ਦੀ ਜਾਂਚ ਤਕਰੀਬਨ ਮੁਕੰਮਲ- ਛੇਤੀ ਅਦਾਲਤ `ਚ ਕੀਤੀ ਜਾਵੇਗੀ ਪੇਸ਼ – ਕੁੰਵਰ ਵਿਜੇ ਪ੍ਰਤਾਪ ਸਿੰਘ।।
· ਚੌਕੀਦਾਰ ਚੋਰ ਹੀ ਨਹੀਂ, ਝੂਠਾ ਵੀ – ਕਰਜ਼ਾ ਮਾਫੀ `ਤੇ ਪ੍ਰਧਾਨ ਮੰਤਰੀ ਨੇ ਬੋਲਿਆ ਝੂਠ – ਸੁਨੀਲ ਜਾਖੜ।
· ਪੰਜਾਬ ਸਰਕਾਰ ਨੇ ਤਕਰੀਬਨ 4 ਲੱਖ ਕਿਸਾਨਾਂ ਦਾ ਮਾਫ ਕੀਤਾ 3600 ਕਰੋੜ ਦਾ ਕਿਸਾਨੀ ਕਰਜ਼ਾ- ਜਾਖੜ।
· ਕਰਤਾਪੁਰ ਲਾਂਘੇ ਬਾਰੇ ਪਾਕਿਸਤਾਨ ਵਲੋਂ ਭਾਰਤ ਸਰਕਾਰ ਨੂੰ ਭੇਜੀਆਂ ਗਈਆਂ 14 ਸਿਫਾਰਸ਼ਾਂ ।
· ਗੁਰੂਗ੍ਰਾਮ ਜਮੀਨ ਘੋਟਾਲਾ- ਭੁਪਿੰਦਰ ਸਿੰਘ ਹੁੱਡਾ ਤੇ ਵਾਡਰਾ ਖਿਲਾਫ ਜਾਂਚ ਨੂੰ ਮਨਜ਼ੂਰੀ।
· ਹੁੱਡਾ ਨੇ ਕਾਰਵਾਈ ਨੂੰ ਦੱਸਿਆ ਰਾਜਨੀਤੀ ਤੋਂ ਪ੍ਰੇਰਿਤ ।
· ‘ਇਨਕਰੈਡੀਬਲ’ ਪ੍ਰਧਾਨ ਮੰਤਰੀ ਸਨ, ਡਾ. ਮਨਮੋਹਨ ਸਿੰਘ – ਸੁਨੀਲ ਜਾਖੜ।
· ਕੇਜ਼ਰੀਵਾਲ ਇੱਕ ਸਾਲ ਹੋਰ ਬਣੇ ਰਹਿਣਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ – ਮੀਟਿੰਗ `ਚ ਲ਼ਿਆ ਗਿਆ ਫੈਸਲਾ।
· ਦਿੱਲੀ ਸਿੱਖ ਗੁਰਦੁਆਰਾ ਐਕਟ `ਚ ਤਬਦੀਲੀ ਲਈ ਦਿੱਲੀ ਸਰਕਾਰ ਨੇ ਕੀਤਾ 8 ਮੈਂਬਰੀ ਕਮੇਟੀ ਦਾ ਗਠਨ।
· ਪੰਚਾਇਤੀ ਚੋਣਾਂ ਲਈ ਜਾਅਲੀ ਵੋਟਾਂ ਬਣਾਉਣ ਤੇ ਹੋਰ ਮਾਮਲਿਆਂ `ਚ ਦਸੂਆ ਦਾ ਐਸ.ਡੀ.ਐਮ ਤੇ ਟਾਂਡਾ ਦੇ ਬੀ.ਡੀ.ਪੀ.ਓ ਸਮੇਤ ਤਿੰਨ ਸੀਨੀਅਰ ਅਧਿਕਾਰੀ ਤਬਦੀਲ।
· ਹਨੂਮਾਨ ਚਾਲੀਸਾ ਮਮਾਲੇ `ਚ ਰਾਜਾ ਵੜਿੰਗ ਨੇ ਫੇਸ ਬੁੱਕ `ਤੇ ਲਾਈਵ ਹੋ ਕੇ ਮੰਗੀ ਮਾਫੀ।
· ਕਾਂਗਰਸ ਕਿਸੇ ਫਿਲਮ `ਤੇ ਪਾਬੰਦੀ ਲਾਉਣ ਦੇ ਹੱਕ `ਚ ਨਹੀਂ – ਪਵਨ ਬਾਂਸਲ।
· ਉਤਰੀ ਭਾਰਤ `ਚ ਠੰਡ ਵਧੀ- ਪਰਬਤੀ ਇਲਾਕਿਆਂ `ਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ `ਚ ਪਈ ਧੁੰਦ ਤੇ ਕੋਹਰਾ- ਹਿਸਾਰ `ਚ ਇੱਕ ਦੀ ਮੌਤ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media