ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਪੰਚਾਇਤੀ ਚੋਣਾਂ ਸੰਪਨ ਹੋ ਗਈਆਂ ਹਨ।ਸੂਬੇ ਦੇ ਵੱਖ ਵੱਖ ਹਿਸਿਆਂ ਤੋਂ ਬੂਥਾਂ `ਤੇ ਕਬਜ਼ਿਆਂ
ਅਤੇ ਜਾਅਲ਼ੀ ਵੋਟਾਂ ਪਾਏ ਜਾਣ `ਤੇ ਝੜਪਾਂ ਵੀ ਹੋਈਆਂ ਅਤੇ ਫਿਰੋਜਪੁਰ ਵਿਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਗੁਰਦਾਸਪੁਰ ਜਿਲੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ੱਕਰੀ ਵਿੱਚ ਗੱਡੀਆਂ `ਤੇ ਮੂੰਹ ਬੰਨ ਕੇ ਕਾਫੀ ਗਿਣਤੀ `ਚ ਆਏ ਵਿਅਕਤੀਆਂ ਵਲੋਂ ਜਬਰਦਸਤੀ ਬੈਲਟ ਪੇਪਰਾਂ `ਤੇ ਮੋਹਰਾਂ ਲਾਈਆਂ ਗਈਆਂ। ਇਸ ਦੇ ਵਿਰੋਧ ਵਿੱਚ ਅਕਾਲੀ ਦਲ ਵਲੋਂ ਧਰਨਾ ਦਿੱਤਾ ਗਿਆ, ਜੋ ਉਚ ਅਧਿਕਾਰੀਆਂ ਵਲੋਂ ਮੁੜ ਚੋਣ ਕਰਵਾਉਣ ਦੇ ਭਰੋਸੇ ਤੋਂ ਬਾਅਦ ਹੀ ਚੁਕਿਆ ਗਿਆ।ਸਵੇਰੇ 8.00 ਸ਼ੁਰੂ ਹੋਈ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਮ 4.00 ਵਜੇ ਸਮਾਪਤ ਹੋਈ।ਜਦਕਿ ਪੋਲਿੰਗ ਬੂਥ `ਚ ਵੋਟਾਂ ਪਾਉਣ ਲਈ ਦਾਖਲ ਹੋਏ ਵੋਟਰਾਂ ਦੀਆਂ ਵੋਟਾਂ 4.00 ਵਜੇ ਤੋਂ ਬਾਅਦ ਵੀ ਭੁਗਤਾਈਆਂ ਗਈਆਂ।
ਹੁਣ ਤੱਕ ਆਏ ਨਤੀਜਿਆਂ `ਚ =
· ਅੰਮ੍ਰਿਤਸਰ ਦੇ ਹਲਕਾ ਪੱਛਮੀ ਤਹਿਤ ਆਉਂਦੀ ਬਾਬਾ ਦਰਸ਼ਨ ਸਿੰਘ ਕਲੌਨੀ ਦੀ ਪੰਚਾਇਤੀ ਚੋਣ ਵਿੱਚ ਸੁਖਦੇਵ ਸਿੰਘ ਸੁੱਖਾ ਸਰਪੰਚ ਚੁਣੇ ਗਏ ਹਨ।
· ਰਾਜਾਸਾਂਸੀ ਹਲਕੇ ਦੇ ਪਿੰਡ ਕੋਟਲਾ ਸਰਾਜ ਲੁਹਾਰ ਤੋਂ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਸਰਪੰਚ ਚੁਣੇ ਗਏ ਹਨ।
· ਬਲਾਕ ਚੋਗਾਵਾਂ ਅੰਮ੍ਰਿਤਸਰ ਦੇ ਪਿੰਡ ਨੱਥੂ ਪੁਰ ਤੋਂ ਕਾਂਗਰਸੀ ਉਮੀਦਵਾਰ ਮੰਗਲ ਸਿੰਘ ਪਟਵਾਰੀ ਸਰਪੰਚ ਚੁਣ ਲਏ ਗਏ ।
· ਪਿੰਡ ਕੋਟਲਾ ਡੂਮ ਤੋਂ ਦੂਜੀ ਵਾਰ ਨਿਸ਼ਾਨ ਸਿੰਘ ਪਿੰਡ ਦੇ ਸਰਪੰਚ ਕਾਮਯਾਬ ਹੋਏ ਹਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media