Thursday, August 27, 2026

ਜਮਾਨੇ ਪੁਰਾਣੇ

ਕਿਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ
ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ
ਰਲ਼ ਬਹਿਣ ਨਾ ਹੁਣ ਲੋਕ ਸਿਆਣੇ..
ਮਾਰ ਕੇ ਉਡਾਰੀ ਉੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ……

ਬੋਹੜ ਪਿੱਪਲ ਛਾਂ ਵਾਲੇ ਗਏ ਹੁਣ ਵਿੱਕ ਨੇ

ਖੂਹ ਹੁਣ ਕਰਦੇ ਨਾ ਹੀ ਟਿੱਕ ਟਿੱਕ ਨੇ
ਬੜੇ ਔਖੇ ਨੇ ਦਿਨ ਉਹ ਭਲਾਣੇ..
ਮਾਰ ਕੇ ਉਡਾਰੀ ਉੱੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ….

ਨਾ ਰਿਹਾ ਲਹਿੰਗਾ ਨਾ ਹੀ ਰਿਹਾ ਹੁਣ ਘੱਗਰਾ
ਰਿਹਾ ਨਾ ਹੀ ਜੱਟੀ ਉਤੇ ਰੂਪ ਹੁਣ ਸੱਜਰਾ
ਹੋ ਗਏ ਖਤਮ ਜੋ ਸੀ ਉੱਚੇ ਘਰਾਣੇ..
ਮਾਰ ਕੇ ਉਡਾਰੀ ਉੱਡ ਗਏ, ਉਡ ਗਏ ਜ਼ਮਾਨੇ ਪੁਰਾਣੇ…

ਜੱਟ ਨਹੀਂ ਜਾਂਦਾ ਮੇਲੇ ਵਿੱਚ ਬੰਨ ਟੋਲੀਆਂ
ਭੰਗੜਾ ਨਾ ਪੈਦਾਂ ਨਾ ਹੀ ਪੈਣ ਉਥੇ ਬੋਲੀਆਂ
ਇਥੇ ਚੱਲ ਪਏ ਨਵੇਂ ਹੀ ਬਾਣੇ..
ਮਾਰ ਕੇ ਉਡਾਰੀ ਉੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ…..

ਮੀਂਹ ਚਾਹੇ ਪੈਦਾਂ ਹੈ ਲੱਖ ਹੁਣ ਸਾਉਣ ਨੂੰ
ਤਰਸਦਾ ਪਿੱਪਲ ਵੀ ਹੈ ਪੀਘਾਂ ਪਾਉਣ ਨੂੰ
ਕਈ ਵਰਤ ਗਏ ਨਵੇਂ ਹੀ ਭਾਣੇ..
ਮਾਰ ਕੇ ਉਡਾਰੀ ਉੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ….

ਰਿਸ਼ਤਿਆਂ ਨਾਤਿਆਂ ਚ ਪੈ ਗਈ ਵੰਡ ਹੈ
ਪੈਸੇ ਵਾਲੀ ਭਾਰੀ ਹੋਈ ਹੁਣ ਇਥੇ ਪੰਡ ਹੈ
ਮੌਜਾਂ ਬੱਬੀ ਵਾਂਗ ਕੋਈ ਕੋਈ ਮਾਣੇ..
ਮਾਰ ਕੇ ਉਡਾਰੀ ਉੱਡ ਗਏ, ਉੱਡ ਗਏ ਜ਼ਮਾਨੇ ਪੁਰਾਣੇ…..
Balbir Babbi

 

 

 

 

 

 
ਬਲਬੀਰ ਸਿੰਘ ਬੱਬੀ
ਪਿੰਡ  ਤੱਖਰਾਂ (ਲੁਧਿਆਣਾ)
ਮੋ- 7009107300

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply