Tuesday, March 24, 2026

ਨਵੇਂ ਸਾਲ `ਤੇ ਮੰਤਰੀ ਸੋਨੀ ਵਲੋਂ ਵਾਰਡ ਨੰ: 58 ਵਾਸੀਆਂ ਨੂੰ 50 ਲੱਖ ਦਾ ਤੋਹਫਾ

ਨਵੀਆਂ ਗਲੀਆਂ ਬਣਾਉਣ 2 ਨਵੇਂ ਟਿਊਬਵੈਲਾਂ `ਤੇ ਖਰਚੀ ਜਾਵੇਗੀ ਰਾਸ਼ੀ
ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਫੂਡ ਪ੍ਰਾਸੈਸਿੰਗ ਤੇ ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਨਵੇਂ ਸਾਲ ਦੇ ਪਹਿਲੇ ਦਿਨ PUNJ0201201904ਕੇਂਦਰੀ ਵਿਧਾਨ ਸਭਾ ਹਲਕਾ ਦੇ ਅਧੀਨ ਪੈਂਦੇ ਵਾਰਡ ਨੰ: 58 ਨਵਾਂ ਕੋਟ ਦਾ ਦੌਰਾ ਕੀਤਾ ਅਤੇ ਨਵੀਆਂ ਗਲੀਆਂ ਬਣਾਉਣ ਲਈ 50 ਲੱਖ ਰੁਪਏ ਦਿੱਤੇ।ਸੋਨੀ ਨੇ ਇਸ ਮੌਕੇ ਟੱਕ ਲਗਾ ਕੇ ਨਵੀਆਂ ਗਲੀਆਂ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ।
     ਸੋਨੀ ਨੇ ਦੱਸਿਆ ਕਿ ਵਾਰਡ ਨੰ: 58 ਵਿੱਚ ਪੈਂਦੇ ਇਲਾਕੇ ਨਵਾਂ ਕੋਟ ਦੀਆਂ ਕੁੱਝ ਗਲੀਆਂ ਬਣਨੀਆਂ ਰਹਿ ਗਈਆਂ ਸਨ, ਉਨ੍ਹਾਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ।ਇਸ ਕੰਮ `ਤੇ 50 ਲੱਖ ਰੁਪਏ ਖਰਚ ਕੇ ਨਵੀਆਂ ਗਲੀਆਂ ਬਣਾਈਆਂ ਜਾਣਗੀਆਂ।ਉਨਾਂ ਦੱਸਿਆ ਕਿ ਇਸ ਵਾਰਡ ਦੇ 80 ਫੀਸਦੀ ਤੋਂ ਜਿਆਦਾ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਬਾਕੀ ਰਹਿੰਦੇ ਕੰਮਾਂ ਦੀ ਵੀ ਅੱਜ ਸ਼ੁਰੂਆਤ ਕਰ  ਦਿੱਤੀ ਗਈ ਹੈ।ਸੋਨੀ ਨੇ ਦੱਸਿਆ ਕਿ ਨਵਾਂ ਕੋਟ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਪਾਣੀ ਦੀ ਕਿਲੱਤ ਹੈ, ਜਿਸ ਕਾਰਨ ਰਾਮਲੀਲਾ ਗਰਾਉਂਡ ਵਿਖੇ ਛੇਤੀ ਹੀ ਦੋ ਟਿਊਬਵੈਲ ਲਗਾਏ ਜਾਣਗੇ।
ਯੂਨਿਸ ਕੁਮਾਰ ਡਿਪਟੀ ਮੇਅਰ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਆਪਣਾ ਵਾਰਡ ਹੈ ਅਤੇ ਇਸ ਨੂੰ ਸਭ ਤੋਂ ਸੁੰਦਰ ਵਾਰਡ ਬਣਾਇਆ ਜਾਵੇਗਾ।ਨਵੇਂ ਟਿਊਬਵੈਲ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਆਉਂਦੇ ਹੀ ਕੁੱਝ ਦਿਨਾਂ `ਚ ਸੋਨੀ ਪਾਸੋਂ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ।
     ਇਸ ਮੋਕੇ ਕੌਂਸਲਰ ਵਿਕਾਸ ਸੋਨੀ, ਵਿਵੇਕ ਕੁਮਾਰ, ਗੁਲਸ਼ਨ ਕੁਮਾਰ, ਯੱਸ਼ਪਾਲ, ਹੀਰਾ ਲਾਲ, ਸੂਰਜ ਕੁਮਾਰ, ਰਮਨ ਕੁਮਾਰ, ਅਭਿਨੰਦਨ ਸ਼ਰਮਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply