ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮਰੀਜ਼ਾਂ ਨੂੰ ਵਧੀਆ
ਸੇਵਾਵਾਂ ਦੇਣ ਦੇ ਮਨੋਰਥ ਤਹਿਤ ਅੱਜ ਦੋ ਹਾਈਟੈਕ ਐਂਬੂਲੈਂਸਾਂ ਸਮਰਪਿਤ ਕੀਤੀਆਂ। ਉਨ੍ਹਾਂ ਦੱਸਿਆ ਕਿ ਇਹ ਐਂਬੂਲੈਂਸਛ 16 ਵੀਂ ਲੋਕ ਸਭਾ ਦੇ ਐਮ.ਪੀ ਲੈਡ ਸਕੀਮ ਵਿੱਚੋਂ ਲਈਆਂ ਗਈਆਂ ਹਨ।ਔਜਲਾ ਨੇ ਦੱਸਿਆ ਕਿ ਇਹ ਫੋਰਸ 3350 ਐਂਬੂਲੈਂਸਾਂ ਨੂੰ ਨਵੀਨਤਮ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਗਿਆ ਹੈ ਅਤੇ ਲਗਭਗ ਸਾਰੇ ਸਾਜ਼ੋ-ਸਾਮਾਨ `ਤੇ 35 ਲੱਖ ਖਰਚ ਕੀਤੇ ਗਏ ਹਨ।ਔਜਲਾ ਨੇ ਦੱਸਿਆ ਕਿ ਇਨ੍ਹਾਂ ਦੋ ਐਂਬੂਲੈਂਸਾਂ ਵਿਚੋਂ ਇਕ ਨੂੰ ਸਿਵਲ ਹਸਪਤਾਲ ਵਿਖੇ ਤਾਇਨਾਤ ਕੀਤਾ ਜਾਵੇਗਾ।ਜਿਸ ਨੂੰ ਸਿਵਲ ਸਰਜਨ ਦੀ ਦੇਖ-ਰੇਖ ਹੇਠ ਚਲਾਇਆ ਜਾਵੇਗਾ।ਔਜਲਾ ਨੇ ਦੱਸਿਆ ਕਿ ਉਹ ਜਨਵਰੀ ਦੇ ਅਖੀਰ ਤੱਕ ਦੋ ਹਾਈ-ਟੈਕ ਬੈਟਰੀ ਸੰਚਾਲਿਤ ਰਾਈਡ-ਓਨ ਫਲੋਰ ਸਕ੍ਰਬਰਸ ਅਤੇ ਡ੍ਰਾਇਰਸ (ਫਰਸ਼ ਨੂੰ ਸਾਫ ਕਰਨ ਵਾਲੀਆਂ ਮਸ਼ੀਨਾਂ) ਜਨਵਰੀ ਤੇ ਅਖਰੀ ਤੱਕ ਚਾਲੂ ਹੋ ਜਾਣਗੀਆਂ, ਜਿਸ ਨਾਲ ਸਫਾਈ ਕਰਨ ਦੀ ਸਮਸਿਆ ਦਾ ਵੀ ਹੱਲ ਹੋਵੇਗਾ।
ਔਜਲਾ ਵੱਲੋਂ ਇਕ ਨਵਾਂ ਐਕਸ-ਰੇਅ ਰੂਮ ਦਾ ਉਦਘਾਟਨ ਵੀ ਕੀਤਾ, ਜੋ ਕਿ ਐਮ.ਪੀ ਲੈਂਡ ਸਕੀਮ ਦੇ ਤਹਿਤ 10 ਲੱਖ ਤੋਂ ਵੱਧ ਨਾਲ ਤਿਆਰ ਕੀਤਾ ਗਿਆ ਹੈ।ਔਜਲਾ ਨੇ ਦੱਸਿਆ ਕਿ ਕੁੱਝ ਮਿੰਟਾਂ ਦੇ ਅੰਦਰ-ਅੰਦਰ ਐਕਸ-ਰੇਅ ਫਿਲਮਾਂ ਬਣਾਉਣ ਲਈ 2 ਕਰੋੜ ਰੁਪਏ ਦੀ ਉਚ ਤਕਨੀਕੀ ਮਸ਼ੀਨ ਵੀ ਸਥਾਪਤ ਕੀਤੀ ਗਈ ਹੈ ਉਸ ਨੂੰ ਵੀ ਐਮ.ਪੀ ਲੈਡ ਫੰਡ ਨਾਲ ਚਲਾ ਦਿੱਤਾ ਹੈ।ਔਜਲਾ ਨੇ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਐਕਸਰੇ, ਸੀ.ਟੀ ਅਤੇ ਐਮ.ਆਰ.ਆਈ ਫਿਲਮਾਂ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੈ ਕੇ ਜਾਣਗੇ ਤਾਂ ਜੋ ਜੀ.ਐਨ.ਡੀ.ਐਚ ਅਤੇ ਸਿਵਲ ਹਸਪਤਾਲ ਵਿਚ ਬਿਨਾਂ ਕਿਸੇ ਰੁਕਾਵਟ ਦੀ ਸਪਲਾਈ ਕੀਤੀ ਜਾ ਸਕੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media