ਨਵੀਆਂ ਗਲੀਆਂ ਬਣਾਉਣ 2 ਨਵੇਂ ਟਿਊਬਵੈਲਾਂ `ਤੇ ਖਰਚੀ ਜਾਵੇਗੀ ਰਾਸ਼ੀ
ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਫੂਡ ਪ੍ਰਾਸੈਸਿੰਗ ਤੇ ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਨਵੇਂ ਸਾਲ ਦੇ ਪਹਿਲੇ ਦਿਨ
ਕੇਂਦਰੀ ਵਿਧਾਨ ਸਭਾ ਹਲਕਾ ਦੇ ਅਧੀਨ ਪੈਂਦੇ ਵਾਰਡ ਨੰ: 58 ਨਵਾਂ ਕੋਟ ਦਾ ਦੌਰਾ ਕੀਤਾ ਅਤੇ ਨਵੀਆਂ ਗਲੀਆਂ ਬਣਾਉਣ ਲਈ 50 ਲੱਖ ਰੁਪਏ ਦਿੱਤੇ।ਸੋਨੀ ਨੇ ਇਸ ਮੌਕੇ ਟੱਕ ਲਗਾ ਕੇ ਨਵੀਆਂ ਗਲੀਆਂ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ।
ਸੋਨੀ ਨੇ ਦੱਸਿਆ ਕਿ ਵਾਰਡ ਨੰ: 58 ਵਿੱਚ ਪੈਂਦੇ ਇਲਾਕੇ ਨਵਾਂ ਕੋਟ ਦੀਆਂ ਕੁੱਝ ਗਲੀਆਂ ਬਣਨੀਆਂ ਰਹਿ ਗਈਆਂ ਸਨ, ਉਨ੍ਹਾਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ।ਇਸ ਕੰਮ `ਤੇ 50 ਲੱਖ ਰੁਪਏ ਖਰਚ ਕੇ ਨਵੀਆਂ ਗਲੀਆਂ ਬਣਾਈਆਂ ਜਾਣਗੀਆਂ।ਉਨਾਂ ਦੱਸਿਆ ਕਿ ਇਸ ਵਾਰਡ ਦੇ 80 ਫੀਸਦੀ ਤੋਂ ਜਿਆਦਾ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਬਾਕੀ ਰਹਿੰਦੇ ਕੰਮਾਂ ਦੀ ਵੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ।ਸੋਨੀ ਨੇ ਦੱਸਿਆ ਕਿ ਨਵਾਂ ਕੋਟ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਪਾਣੀ ਦੀ ਕਿਲੱਤ ਹੈ, ਜਿਸ ਕਾਰਨ ਰਾਮਲੀਲਾ ਗਰਾਉਂਡ ਵਿਖੇ ਛੇਤੀ ਹੀ ਦੋ ਟਿਊਬਵੈਲ ਲਗਾਏ ਜਾਣਗੇ।
ਯੂਨਿਸ ਕੁਮਾਰ ਡਿਪਟੀ ਮੇਅਰ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਆਪਣਾ ਵਾਰਡ ਹੈ ਅਤੇ ਇਸ ਨੂੰ ਸਭ ਤੋਂ ਸੁੰਦਰ ਵਾਰਡ ਬਣਾਇਆ ਜਾਵੇਗਾ।ਨਵੇਂ ਟਿਊਬਵੈਲ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਆਉਂਦੇ ਹੀ ਕੁੱਝ ਦਿਨਾਂ `ਚ ਸੋਨੀ ਪਾਸੋਂ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ।
ਇਸ ਮੋਕੇ ਕੌਂਸਲਰ ਵਿਕਾਸ ਸੋਨੀ, ਵਿਵੇਕ ਕੁਮਾਰ, ਗੁਲਸ਼ਨ ਕੁਮਾਰ, ਯੱਸ਼ਪਾਲ, ਹੀਰਾ ਲਾਲ, ਸੂਰਜ ਕੁਮਾਰ, ਰਮਨ ਕੁਮਾਰ, ਅਭਿਨੰਦਨ ਸ਼ਰਮਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media