Friday, March 13, 2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ

ਖਾਲੀ ਚੈਕਾਂ ਦੀ ਵਾਪਸੀ ਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮੁਕੰਮਲ ਮੁਕਤੀ ਦੀ ਕਰ ਰਹੇ ਨੇ ਮੰਗ
ਬਠਿੰਡਾ, 5 ਜਨਵਰੀ 2019 (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪਿਛਲੇ ਪੰਜ ਦਿਨਾਂ ਤੋਂ ਖਾਲੀ ਚੈਕਾਂ ਦੀ ਵਾਪਸੀ ਅਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ PPN0501201824ਮੁਕੰਮਲ ਮੁਕਤੀ ਦੀ ਮੰਗ ਲਈ ਕੜਾਕੇ ਦੀ ਠੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਿਹਾ ਧਰਨਾ ਜਾਰੀ ਰਿਹਾ ਅਤੇ ਗੁੱਸੇ ਵਿੱਚ ਆ ਕੇ ਕਿਸਾਨਾਂ ਨੇ ਅੱਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਅੰਦਰ ਮੈਨੇਜ਼ਰ ਸਮੇਤ ਹੋਰ ਸਟਾਫ ਦਾ 10-30 ਵਜੇ ਘਿਰਾਓ ਕਰ ਲਿਆ ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੰਗੀ, ਹਰਜਿੰਦਰ ਕੌਰ ਬਿੰਦੂ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਕਿਸੇ ਵੀ ਹੋਰ ਪਾਰਟੀ ਦੀ ਹਮਾਇਤ ਨਹੀਂ ਕਰਦੀ, ਸਗੋਂ ਦੇਸ਼ ਵਿੱਚ ਸਾਰੀਆਂ ਹੀ ਹਕੂਮਤ ਕਰਨ ਵਾਲੀਆਂ ਵੋਟ ਪਾਰਟੀਆਂ ਦਾ ਕਿਸਾਨ, ਮਜ਼ਦੂਰ ਵਿਰੋਧੀ ਕਾਰਵਾਈਆਂ ਦਾ ਪਰਦਾਫਾਸ਼ ਕਰਦੀ ਹੈ।ਉਨ੍ਹਾਂ ਕਿਹਾ ਕਿ ਜੱਥੇਬੰਦੀ ਦੇ ਵਿਧਾਨ ਮੁਤਾਬਕ ਛੋਟੇ ਗਰੀਬ ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਛੋਟੇ ਕਾਰੋਬਾਰੀਆਂ ਆਦਿ ਦੇ ਮਸਲੇ ਆਪਣੇ ਸਿਆਸੀ ਦਾਅ ਪੇਚਾਂ ਰਾਹੀਂ ਏਕੇ ਤੇ ਸੰਘਰਸ਼ ਰਾਹੀਂ ਹੱਲ ਕਰਨ ਦੀ ਟੇਕ ਰੱਖਦੀ ਹੈ, ਪਰ ਇਹ ਬੈਂਕ ਅਧਿਕਾਰੀ ਖੁੱਦ ਗਰੀਬ ਕਿਸਾਨਾਂ ਤੋਂ ਧੱਕੇ ਨਾਲ ਕਰਜ਼ੇ ਦੀ ਉਗਰਾਹੀ ਕਰਕੇ ਜੰਗੀਰਦਾਰਾਂ, ਕੌਮੀ ਬਹੁਮੰਤਵੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਰਜ਼ੇ ਦੇਣ ਦੀ ਸਿਆਸਤ ਕਰਦੇ ਹਨ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਜ਼ੇ ਮੋੜਨੋਂ ਅਸਮਰੱਥ ਕਿਸਾਨਾਂ, ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜਿਆਂ ਤੇ ਲਕੀਰ ਮਾਰੀ ਜਾਵੇ।ਕਰਜਿਆਂ ਬਦਲੇ ਜ਼ਮੀਨਾਂ/ਘਰਾਂ ਦੀਆਂ ਕੁਰਕਰੀਆਂ/ ਨਿਲਾਮੀਆਂ ਬੰਦ ਕੀਤੀਆਂ ਜਾਣ।ਅਬਾਦਕਾਰ ਤੇ ਮੁਜ਼ਾਰੇ ਕਿਸਾਨਾਂ, ਮਜ਼ਦੂਰਾਂ ਨੂੰ ਹਰ ਕਿਸਮ ਦੀ ਜ਼ਮੀਨ ਦੇ ਮਾਲਕੀ ਦੇ ਹੱਕ ਤੁਰੰਤ ਦਿੱਤੇ ਜਾਣ।ਹਰ ਤਰ੍ਹਾਂ ਦੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ।
 ਇਸ ਮੌਕੇ ਬੁਲਾਰਿਆਂ ਨੇ ਇਹ ਦੋਸ਼ ਵੀ ਲਗਾਇਆ ਕਿ ਆਲੂਆਂ ਦੀ ਬੇਕਦਰੀ ਅਤੇ ਯੂਰੀਆ ਦੀ ਤੋਟ ਲਈ ਸਰਕਾਰ ਜਿੰਮੇਵਾਰ ਹੈ।ਬੁਲਾਰਿਆਂ ਨੇ ਚਿਤਾਵਨੀ ਭਰਿਆ ਐਲਾਨ ਕੀਤਾ ਕਿ ਜੇਕਰ ਸਰਕਾਰ ਜਾਂ ਬੈਂਕ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਨਵਾਂ ਰੂਪ ਦੇ ਕੇ ਆਉਂਦੇ ਦਿਨ੍ਹਾਂ ਵਿੱਚ ਤਿੱਖਾ ਕੀਤਾ ਜਾਵੇਗਾ।ਧਰਨੇ ਨੂੰ ਜਗਸੀਰ ਸਿੰਘ ਝੰੂਬਾ, ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ, ਸੁਖਦੇਵ ਸਿੰਘ ਰਾਮਪੁਰਾ, ਮਨਜੀਤ ਸਿੰਘ ਭੁੱਚੋ ਖੁਰਦ, ਜਗਦੇਵ ਸਿੰਘ, ਜੋਗਾ ਸਿੰਘ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਪਿੱਥੋ, ਮਾਲਣ ਕੌਰ, ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਠਾਗੁਰੂ, ਕੱਚੇ ਥਰਮਲ ਕਾਮਿਆਂ ਦੀ ਜੱਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਟੀ.ਐਸ.ਯੂ ਦੇ ਆਗੂ ਤਰਸੇਮ ਚੰਦ ਨੇ ਵੀ ਸੰਬੋਧਨ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply