ਬਠਿੰਡਾ, 5 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ‘ਲੋਹੜੀ ਬਠਿੰਡੇ ਦੀ’ ਸਮਾਜ ਸੇਵੀਆਂ ਵਲੋਂ ਇੱਕਠੇ ਹੋ ਕੇ ਇਕੋ ਮੰਚ ‘ਤੇ ਮਨਾਈ ਜਾ ਰਹੀ ਹੈ।ਇਸ
ਸਬੰਧੀਤ ਸਮਾਜ ਸੇਵੀ ਵੀਨੂੰ ਗੋਇਲ ਦੁਆਰਾ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨੂੰ ਸਬੰਧਨ ਕਰਦਿਆਂ ਕਿਹਾ ਕਿ 9 ਜਨਵਰੀ 2019 ਨੂੰ ਬਠਿੰਡਾ ਮਾਲ ਰੋਡ ਸਰਕਾਰੀ ਗਰਲਜ਼ ਸਕੂਲ ਦੇ ਸਾਹਮਣੇ ਬਠਿੰਡਾ ਦੀਆਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ‘‘ਲੋਹੜੀ ਬਠਿੰਡੇ ਦੀ’’ ਪ੍ਰੋਗਰਾਮ ਧੀਆਂ ਨੂੰ ਸਨਮਾਨਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼ਹਿਰ ਦੀਆ ਸੰਸਥਾਵਾਂ ਵਲੋਂ ਇੱਕਠੇ ਹੋ ਕੇ ਲੋਹੜੀ ਧੀਆਂ ਦੀ ਮਨਾਈ ਜਾ ਰਹੀ ਹੈ।ਪ੍ਰੰਤੂ ਕੁੱਝ ਖਾਸ ਸੰਸਥਾਵਾਂ ਦਾ ਇਸ ਪ੍ਰੋਗਰਾਮ ‘ਚ ਵਿਸੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।ਜਿਨ੍ਹਾਂ ਵਿੱਚ ਡਾਇਮੰਡ ਵੈਲਫੇਅਰ ਸੁਸਾਇਟੀ, ਸਲਮ ਫਾਊਂਡੇਸ਼ਨ (ਇੰਡੀਆ), ਸੁਰੱਖਿਆ ਹੈਲਪਰ ਸੋਸਾਇਟੀ, ਬਠਿੰਡਾ ਵਿਕਾਸ ਮੰਚ, ਬਿਮਲ ਸੰਕੀਰਤਨ ਮੰਡਲ ਹਨ। ਵੀਨੂੰ ਗੋਇਲ ਨੇ ਸਾਰੀਆਂ ਸੰਸਥਾਵਾਂ ਦਾ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਇਸ ਤਰ੍ਹਾਂ ਇੱਕਠੇ ਹੋ ਕੇ ਲੋਹੜੀ ਮਨਾਉਣ ਦੇ ਫੈਸਲੇ ਦਾ ਸੁਆਗਤ ਕੀਤਾ।
9 ਜਨਵਰੀ ਨੂੰ ਇਹ ਪ੍ਰੋਗਰਾਮ 11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਚਲੇਗਾ।ਈਵੈਂਟ ਡਾਇਰੈਕਟਰ ਐਮ.ਕੇ ਮੰਨਾ ਨੇ ਦੱਸਿਆ ਕਿ ਜਿਨ੍ਹਾਂ ਧੀਆਂ ਦੀ ਪਹਿਲੀ ਲੋਹੜੀ ਹੈ ਉਨ੍ਹਾਂ ਨੂੰ 2 ਵਜੇ ਤੋਂ ਸ਼ਾਮ 4 ਵਜੇ ਤੱਕ ਸਨਮਾਨਿਤ ਕਰ ਦਿੱਤਾ ਜਾਵੇਗਾ।ਇਸ ਸਮੇਂ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੀ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ।ਜਿਸ ਵਿੱਚ 12 ਸਾਲ ਤੋਂ ਉਪਰ ਕੋਈ ਵੀ ਲੜਕੀ ਜਾਂ ਔਰਤ ਭਾਗ ਲੈ ਸਕਦੀ ਹੈ।ਪ੍ਰੋਗਰਾਮ ਦੇਖਣ ਜਾਂ ਭਾਗ ਲੈਣ ਸਬੰਧੀ ਐਟਰੀ ਪਾਸ ਅਤੇ ਫਾਰਮ ਪਰੇ ਹੋਣ ਇਹ ਫਾਰਮ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਡਿਫਰੈਂਟ ਸਕੂਲ ਪ੍ਰਤਾਪ ਨਗਰ ਗਲੀ ਨੰਬਰ 16 ਜਾਂ ਹੋਰ ਸੰਸਥਾਵਾਂ ਦੇ ਦਫ਼ਤਰ ਵਿੱਚੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਐਟਰੀ ਪਾਸ ਜਾਂ ਫਾਰਮ ਭਰਨ ਦੀ ਕੋਈ ਫੀਸ ਨਹੀ ਹੈ।
ਇਸ ਮੌਕੇ ਸ਼ਾਮ ਸ਼ਰਮਾ, ਬਿਮਲ ਬਾਂਸਲ ਅਤੇ ਰਪਿੰਦਰ ਬਾਵਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਪ੍ਰੋਗਰਾਮ ਵਿੱਚ ਰਾਜਨੀਤਕ ਸ਼ਖਸ਼ੀਅਤਾਂ ਨੂੰ ਬੁਲਾਇਆ ਗਿਆ ਹੈ।ਸ਼ਹਿਰ ਦੀਆਂ ਉਨ੍ਹਾਂ ਬੇਟੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਸਿੱਖਿਆ, ਖੇਡਾਂ ਜਾਂ ਹੋਰ ਖੇਤਰਾਂ `ਚ ਆਪਣੇ ਸ਼ਹਿਰ ਅਤੇ ਮਾਪਿਆ ਦਾਂ ਨਾਮ ਰੋਸ਼ਨ ਕੀਤਾ ਹੈ।ਖਾਣ ਪੀਣ ਦੀਆਂ ਸਟਾਲਾਂ ਵੀ ਲਗਾਈਆਂ ਜਾ ਰਹੀਆਂ ਹਨ।ਵੀਨੂੰ ਗੋਇਲ ਨੇ ਦੱਸਿਆ ਕਿ ਪੁਰਾਤਨ ਸਮੇਂ ਮੁੰਡੇ ਦੇ ਵਿਆਹ ਜਾਂ ਲੜਕੇ ਦੇ ਜਨਮ ਦੀ ਖੁਸ਼ੀ ‘ਚ ਪਹਿਲਾਂ ਹਾੜੀਝੋ ਪਾਈ ਜਾਂਦੀ ਸੀ ਅਤੇ ਮੁਟਿਆਰਾਂ ਇਸ ਮੌਕੇ ਲੋਹੜੀ ਮੰਗਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਸਨ।ਇਸ ਤਰ੍ਹਾਂ ਹੀ ਸੰਸਥਾਵਾਂ ਵਲੋਂ ਲੜਕੀਆਂ ਦੇ ਜਨਮ ਦੀ ਖੁਸ਼ੀ ਵਿਚ ਦਾਦਾ ਪੋਤੀ ਪਾਰਕ ਵਿੱਚ ਅੱਜ 6 ਜਨਵਰੀ ਦਿਨ ਐਤਵਾਰ ਨੂੰ ਦੁਪਿਹਰ 2 ਵਜੇ ਤੋਂ ਗੜੀਝੋ ਪਾਈ ਜਾਵੇਗੀ।ਜਿਸ ਵਿੱਚ ਮੁਟਿਆਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media