ਭੀਖੀ/ਮਾਨਸਾ, 5 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ 6 ਜਨਵਰੀ ਨੂੰ ਖਾਲਸਾ ਸਕੂਲ ਮਾਨਸਾ ਵਿਖੇ 51 ਹੋਣਹਾਰ
ਧੀਆਂ ਨੂੰ ਆਪਣੇ 14ਵੇਂ ਲੋਹੜੀ ਮੇਲੇ ਦੌਰਾਨ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ ਹੈ।ਮੰਚ ਦੇ ਪ੍ਰਧਾਨ ਬਲਰਾਜ ਨੰਗਲ ਨੇ “ਧੀਆਂ ਦੇ ਸਨਮਾਨ” ਵਿੱਚ ਸ਼ਾਮਲ ਹੋਣ ਲਈ ਸਭਨਾਂ ਨੂੰ ਸੱਦਾ ਦਿੱਤਾ ਹੈ।
ਮੰਚ ਦੀ ਸਨਮਾਨ ਕਮੇਟੀ ਦੇ ਆਗੂਆਂ ਹਰਦੀਪ ਸਿੱਧੂ, ਪ੍ਰਿਤਪਾਲ ਸਿੰਘ, ਕੇਵਲ ਸਿੰਘ ਨੇ ਹੋਣਹਾਰ ਧੀਆਂ ਦੇ ਨਾਵਾਂ ਦੀ ਅੰਤਿਮ ਲਿਸਟ ਜਾਰੀ ਕਰਦਿਆਂ ਕਿਹਾ ਕਿ ਇਸ ਸਨਮਾਨ ਸਮਾਰੋਹ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਇੱਕ ਦੂਜੀ ਕਲਾਸ ਦੀ ਸਟੇਟ ਗੋਲਡ ਪ੍ਰਾਪਤ ਰਿਤੂ ਤੋਂ ਲੈ ਕੇ `ਧੀ ਪੰਜਾਬ ਦੀ` ਖਿਤਾਬ ਹਾਸਲ ਕਰਕੇ ਆਪਣੇ ਗੁਰੂ ਨਾਨਕ ਕਾਲਜ ਬੁਢਲਾਡਾ ਤੇ ਨਾਲ ਨਾਲ ਹੋਰ ਸੰਸਥਾਵਾਂ ਦੀਆਂ ਲੜਕੀਆਂ ਲਈ ਇੱਕ ਪਾਏਦਾਰ ਸਨੇਹਾ ਦੇਣ ਵਾਲੀ ਹੋਣਹਾਰ ਪ੍ਰੋਫੈਸਰ ਹਰਜੀਤ ਕੌਰ ਵੀ ਸ਼ਾਮਲ ਹੈ, ਉਹ ਗਿੱਧੇ ਦੀ ਕਪਤਾਨ ਵੀ ਹੈ ਤੇ ਆਪਣੇ ਵਿਸ਼ੇ ਦੀ ਮਾਹਿਰ ਵੀ ਹੈ। ਸਨਮਾਨ ਧੀਆਂ ਵਿੱਚ ਅਧਿਆਪਕ ਜਸਵੀਰ ਕੌਰ ਅਤੇ ਰਾਜਿੰਦਰ ਕੌਰ ਦੀਆਂ ਹੋਲੀ ਹਾਰਟ ਸਕੂਲ ਬੁਢਲਾਡਾ ਵਿਚ ਪੜ੍ਹਦੀਆਂ ਬੱਚੀਆਂ ਮਨੁਰੀਤ ਤੇ ਸੁਖਨੀਤ ਵੀ ਸ਼ਾਮਲ ਹਨ, ਜੋ ਪੜਦੀਆਂ ਤਾਂ ਅਜੇ ਪੰਜਵੀਂ ਕਲਾਸ ਵਿੱਚ ਹਨ।ਪਰ ‘ਕਿਸਮੇ ਕਿਤਨਾ ਹੈ ਦਮ’ ਡੀ.ਡੀ ਪੰਜਾਬੀ ਦੇ ਚਰਚਿਤ ਪ੍ਰੋਗਰਾਮ ਵਿੱਚ ਆਪਣੇ ਡਾਂਸ ਦੀ ਧਮਾਲ ਪਾ ਕੇ ਨਿੱਕੀਆਂ ਕੁੜੀਆਂ ਨੂੰ ਬਚਪਨੇ ਵਿੱਚ ਅੰਬਰੀ ਉਡਾਰੀ ਮਾਰਨ ਦਾ ਸੁਨੇਹਾ ਦਿੰਦੀਆਂ ਹਨ। ਪੀ.ਟੀ.ਸੀ ਦੇ “ਮਿਸ ਪੰਜਾਬਣ” ਦੇ ਟੋਪ ਫਾਈਨਲ ਵਿੱਚ ਪਹੁੰਚਣ ਵਾਲੀ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਦੀ ਗੁਰਪ੍ਰੀਤ ਅਤੇ ਫਰੀਦਕੋਟ ਵਿਖੇ “ਧੀ ਪੰਜਾਬ ਦੀ” ਪ੍ਰੋਗਰਾਮ ਵਿੱਚ ਨਾਮਣਾ ਖੱਟਣ ਵਾਲੀ ਮਨੂੰ ਵਾਟਿਕਾ ਸਕੂਲ ਦੀ ਅਧਿਆਪਕਾ ਮਨੁਪ੍ਰੀਤ ਕੌਰ ਖੁਰਮੀ ਵੀ ਪੰਜਾਬੀ ਮੁਟਿਆਰਾਂ ਨੂੰ ਆਪਣੇ ਸਭਿਆਚਾਰਕ ਨਾਲ ਜੁੜਨ ਦਾ ਸੁਨੇਹਾ ਦਿੰਦੀਆਂ ਹਨ।
ਸਨਮਾਨ ਸਮਾਰੋਹ ਵਿੱਚ ਦੋ ਲੇਖਕ ਅਧਿਆਪਕਾਵਾਂ ਗੁਰਪ੍ਰੀਤ ਕੌਰ ਚਹਿਲ ਅਤੇ ਸੁਰਿੰਦਰ ਕੌਰ ਵੀ ਸ਼ਾਮਲ ਹੋਣਗੀਆਂ ਜੋ ਨਿਤ ਦਿਨ ਆਪਣੇ ਚਹਿਲਾਂਵਾਲੀ ਦੇ ਸਰਕਾਰੀ ਹਾਈ ਸਕੂਲ ਅਤੇ ਫੱਤਾ ਮਾਲੋਕਾ ਦੇ ਸੈਕੰਡਰੀ ਵਿੱਚ ਮਾਂ ਬੋਲੀ ਪੰਜਾਬੀ ਦਾ ਪਾਠ ਵੀ ਪੜ੍ਹਾਉਂਦੀਆਂ ਹਨ ਅਤੇ ਨਿਤ ਦਿਨ ਚਰਚਿਤ ਮਾਮਲਿਆਂ ’ਤੇ ਵਿਦਿਆਰਥੀਆਂ ਅਤੇ ਸਮਾਜ ਨੂੰ ਇੱਕ ਵਡਮੁੱਲਾ ਸੁਨੇਹਾ ਦੇਣ ਲਈ ਅਖਬਾਰਾਂ ਲਈ ਵੀ ਲਿਖਦੀਆਂ ਨੇ।ਸਨਮਾਨ ਹੋਣ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੇਖਪੁਰ ਦੀ ਅਧਿਆਪਕਾਂ ਅਨੂਬਾਲਾ ਵੀ ਸ਼ਾਮਲ ਹੈ, ਜਿਸ ਦੇ ਪੂਰੇ ਦੇਸ਼ ਵਿਚੋਂ ਰਿਕਾਰਡ ਤੋੜ ਪੰਜਵੀਂ ਦੇ 12 ਬੱਚੇ ਨਵੋਦਿਆ ਲਈ ਚੁਣੇ ਗਏ, ਮਾਈ ਭਾਗੋ ਗਰਲਜ਼ ਰੱਲਾ ਦੀਆਂ ਨੈਸ਼ਨਲ ਖੇਡਾਂ ਚੋਂ ਗੋਲਡ ਜਿੱਤਣ ਵਾਲੀਆਂ ਹਰਜਿੰਦਰ ਕੌਰ ਅਕਲੀਆ (ਬੈਡਮਿੰਟਨ) ਹਰਮਨਜੋਤ ਕੌਰ ਬੁਰਜ ਹਰੀ (ਕਬੱਡੀ), ਜਸ਼ਨਦੀਪ ਕੌਰ ਬੁਰਜ ਰਾਠੀ (ਕਬੱਡੀ) ਰਿੰਪੀ ਸ਼ਰਮਾ ਰੱਲਾ (ਐਥਲੈਟਿਕਸ), ਅਮਨਜੋਤ ਕੌਰ ਰੂੜੇਕੇ ਕਲਾਂ (ਵਾਲੀਵਾਲ), ਰਮਨਦੀਪ ਕੌਰ ਅਕਲੀਆ (ਵਾਲੀਵਾਲ) ਜਸਪ੍ਰੀਤ ਕੌਰ ਅਕਲੀਆ (ਵਾਲੀਵਾਲ), ਅਮਨਦੀਪ ਕੌਰ ਬੁਰਜ ਹਰੀ (ਕਬੱਡੀ), ਸ਼ਾਮਲ ਹਨ।ਸੈਂਟ ਜੇਵੀਅਰ ਮਾਨਸਾ ਦੀ ਨੈਸ਼ਨਲ ਖਿਡਾਰਣ ਅਕਾਸ਼ਦੀਪ ਕੌਰ ਕੋਟ ਲੱਲੂ, ਸਟੇਟ ਪ੍ਰਾਇਮਰੀ ਖੇਡਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ, ਹਾਕਮਵਾਲਾ ਦੀ ਬੱਚੀ ਕਮਲਪ੍ਰੀਤ ਕੌਰ ਕਪਤਾਨ ਸਟੇਟ ਕਬੱਡੀ ਟੀਮ, ਸਰਕਾਰੀ ਹਾਈ ਸਕੂਲ, ਹਾਕਮਵਾਲਾ ਦੀ ਖਿਡਾਰਣ ਬਿੰਦਰਪਾਲ ਕੌਰ, ਰਾਏਪੁਰ ਪ੍ਰਾਇਮਰੀ ਸਕੂਲ ਦੀ ਖਿਡਾਰਣ ਬੱਚੀ ਪੂਜਾ ਕੌਰ, ਦਸਵੀਂ ਪ੍ਰੀਖਿਆ ਵਿੱਚ ਪੰਜਾਬ ਦੀ ਮੈਰਿਟ ਵਿੱਚ ਚੰਗਾ ਰੈਂਕ ਪ੍ਰਾਪਤ ਕਰਨ ਵਾਲੀਆਂ ਬਾਬਾ ਫਰੀਦ ਅਕੈਡਮੀ ਉਭਾ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਪਿੰਡ ਕੋਟਲੀ ਕਲਾਂ, ਰਮਨਦੀਪ ਕੌਰ ਪੁੱਤਰੀ ਗੁਰਮੀਤ ਸਿੰਘ ਪਿੰਡ ਕੋਟਲੀ ਕਲਾਂ, ਸੁੰਦਰ ਲਿਖਾਈ ਵਿਚੋਂ ਸਟੇਟ ਪੱਧਰ ’ਤੇ ਨਾਮਣਾ ਖੱਟਣ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਦੀ ਬੱਚੀ ਜਸ਼ਨਪ੍ਰੀਤ ਕੌਰ, ਜੀਨੀਅਸ ਪੇਪਰ 2018 ਵਿਚੋਂ ਸਟੇਟ ਪੱਧਰ ’ਤੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੀ ਵਿਦਿਆ ਭਾਰਤੀ ਸਕੂਲ ਮਾਨਸਾ ਦੀ ਵਿਦਿਆਰਥਣ ਵਾਸ਼ਿਕਾ, ਨੈਸ਼ਨਲ ਸਕੂਲ ਰੋਲਬਾਲ ਚੈਪੀਅਨਸ਼ਿਪ ਛਤੀਸਗੜ੍ਹ ਵਿਖੇ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੀ ਅਲਪਾਈਨ ਪਬਲਿਕ ਸਕੂਲ ਮਾਨਸਾ ਦੀ ਖਿਡਾਰਣ ਤਨੀਸ਼ਾ ਗਰਗ ਪੁੱਤਰੀ ਅਸ਼ੋਕ ਕੁਮਾਰ, ਸਿਖਿਆ ਖੇਤਰ ਵਿੱਚ ਚੰਗੇ ਸਥਾਨ ਪ੍ਰਾਪਤ ਕਰਨ ਵਾਲੀਆ ਐਸ.ਡੀ ਕੰਨਿਆ ਮਹਾਂਵਿਦਿਆਲਾ ਮਾਨਸਾ ਦੀਆਂ ਵਿਦਿਆਰਥਣਾਂ ਰਜਨੀ ਬਾਲਾ, ਨੇਹਾ ਮਿਸ਼ਰਾ, ਰਵਾਇਤੀ ਲੋਕਾਂ ਗੀਤਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚੋਂ ਗੋਲਡ ਮੈਡਲ ਜਿੱਤਣ ਵਾਲੀਆਂ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਦੀਆਂ ਵਿਦਿਆਰਥਣਾਂ ਚਰਨਜੀਤ ਕੌਰ, ਅਮਨਦੀਪ ਕੌਰ, ਅਮਨ ਕੌਰ, ਗੁਰੂਕੁਲ ਅਕੈਡਮੀ ਉਭਾ ਦੀਆਂ ਖਿਡਾਰਣਾਂ ਜਸ਼ਨਦੀਪ ਕੌਰ ਮਹਿਲ ਵੀ ਸਨਮਾਨਿਤ ਧੀਆਂ ਵਿੱਚ ਸ਼ਾਮਿਲ ਹਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media