Friday, March 13, 2026

ਗੁਰਪੁਰਬ ਮਨਾਉਣ ਸਬੰਧੀ ਤਾਲਮੇਲ ਨਾ ਹੋਣ `ਤੇ ਗੁਰਦੁਆਰਾ ਤੇ ਗੁਰਪੁਰਬ ਕਮੇਟੀ ਆਹਮੋ ਸਾਹਮਣੇ

ਭੀਖੀ/ਮਾਨਸਾ, 5 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਦੇੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਪੁਰਬ ਮਨਾਉਣ ਨੂੰ ਲੈ ਕੇ ਦੋ ਧੜੇ ਆਹਮੋ ਸਾਹਮਣੇ PPN0501201828ਹੋ ਗਏ ਹਨ।ਗੁਰਪੁਰਬ ਕਮੇਟੀ ਦੇ ਮੈਬਰ ਇੰਦਰਜੀਤ ਮੁਨਸ਼ੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਿੱਖ ਨੋਜਵਾਨਾ ਨੇ ਗੁਰਪੁਰਬ ਦਾ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਸੀ, ਪ੍ਰੰਤੂ ਗੁਰਦੁਆਰਾ ਸਿੰਘ ਸਭਾ ਕਮੇਟੀ ਨੇ ਗੁਰੂਘਰ ਵਿੱਚ ਜਗਾ ਦੇਣ ਤੋ ਇਨਕਾਰ ਕਰ ਦਿਤਾ।ਇਸ ਲਈ ਉਹਨਾ ਨੇ ਇਹ ਪ੍ਰੋਗਰਾਮ ਅਨਾਜ ਮੰਡੀ ਵਿੱਚ ਰੱਖ ਦਿੱਤਾ ਤੇ ਮਾਨਸਾ ਵਾਸੀਆ ਨੂੰ ਦੁਕਾਨ-ਦੁਕਾਨ ਘਰ-ਘਰ ਜਾ ਕੇ ਗੁਰਪੁਰਬ ਸਮਾਗਮ `ਚ ਆਉਣ ਲਈ ਸੱਦਾ ਦਿਤਾ।ਦੂਜੇ ਪਾਸੇ ਮਿਠੂ ਸਿੰਘ ਕਾਹਨਕੇ ਮੈਂਬਰ ਸ੍ਰੋਮਣੀ ਗੁਰਦੁਆਰਾ ਕਮੇਟੀ ਦਾ ਕਹਿਣਾ ਹੈ ਕਿ ਗੁਰਪੁਰਬ 13 ਜਨਵਰੀ ਦਾ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਇਸ ਤਾਰੀਖ ਨੂੰ ਹੀ ਗੁਰਪੁਰਬ ਮਨਾਉਣ ਦੇ ਫਰਮਾਣ ਹੋਏ ਹਨ।ਉਹ ਕਮੇਟੀ ਦੇ ਵਿਰੁੱਧ ਜਾ ਕੇ ਕੋਈ ਕੰਮ ਨਹੀ ਕਰ ਸਕਦੇ ਜੋ 5 ਤਾਰੀਖ ਨੂੰ ਗੁਰੂ ਗੋਬਿਦ ਸਿੰਘ ਦਾ ਅਵਤਾਰ ਪੁਰਬ ਮਨਾਉਣ ਦੇ ਸਮਾਚਾਰ ਪ੍ਰਾਪਤ ਹੋਏ ਹਨ, ਜੋ ਕਿ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਫੈਸਲੇ ਦੇ ਉਲਟ ਹਨ।
ਜਿਕਰਯੋਗ ਹੈ ਕਿ ਪਿਛਲੇ ਦਿਨੀ ਨਗਰ ਕੀਰਤਨ ਦਾ ਰੂਟ ਬਦਲਣ ਕਾਰਨ ਵੀ ਕੁੱਝ ਸਿੱਖ ਨੋਜਵਾਨਾਂ ਤੇ ਸਾਬਕਾ ਪ੍ਰਧਾਨ ਵਿਚਕਾਰ ਆਪਸੀ ਬਹਿਸ ਹੋਈ ਸੀ, ਜਿਸ ਕਾਰਨ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਵੀ ਦੇ ਦਿੱਤਾ ਸੀ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਵਾਂ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ …

Leave a Reply