Wednesday, August 26, 2026

‘ਨਵਾਂ ਸਮਾਜ-ਨਵੀਂ ਸੋਚ’ ਸੰਸਥਾ ਨੇ ਪ੍ਰਾਇਮਰੀ ਸਕੂਲ ਦਿਆਲਪੁਰਾ ਦੇ ਬੱਚਿਆਂ ਨੂੰ ਵੰਡੀਆਂ ਕੋਟੀਆਂ

ਸਮਰਾਲਾ, 8 ਜਨਵਰੀ (ਪੰਜਾਬ ਪੋਸਟ – ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਵਿਖੇ ਸਮਾਜਸੇਵੀ ਸੰਸਥਾ ‘ਨਵਾਂ ਸਮਾਜ-ਨਵੀਂ ਸੋਚ’ PUNJ0801201909ਵੱਲੋਂ ਸਕੂਲ ਵਿੱਚ ਪੜ੍ਹਦੇ 42 ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ।  ਸਕੂਲ ਵਿੱਚ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਥਾ ਦੇ ਸੀਨੀ: ਉਪ ਪ੍ਰਧਾਨ ਬੱਬਲ ਭਾਰਤੀ ਨੇ  ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਰਾਲਾ ਇਲਾਕੇ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ।ਸੰਸਥਾ ਦਾ ਮੁੱਖ ਮਕਸਦ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਹੂਲਤਾਂ ਪ੍ਰਾਪਤ ਕਰਕੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਪੰਜਾਬ ਵਿੱਚੋਂ ਅਨਪੜ੍ਹਤਾ ਖਤਮ ਹੋ ਸਕੇ।ਸੰਸਥਾ ਦੇ ਸਲਾਹਕਾਰ ਅਮਰਜੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਦਾਨ ਹੈ।ਇਸ ਲਈ ਸਭ ਨੂੰ ਅਜਿਹੇ ਕਾਰਜਾਂ ਵਿੱਚ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ।
ਸਕੂਲ ਇੰਚਾਰਜ ਮੈਡਮ ਰਾਜਿੰਦਰ ਕੌਰ ਕੰਗ ਨੇ ਸੰਸਥਾ ਦੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਲਈ ਅਜਿਹੇ ਦਾਨੀ ਸੱਜਣ ਰੱਬ ਦਾ ਰੂਪ ਬਣਕੇ ਬਹੁੜਦੇ ਹਨ, ਅਜਿਹੇ ਦਾਨੀ ਸੱਜਣਾਂ ਦੀ ਮੱਦਦ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਕਾਫੀ ਰਾਹਤ ਮਿਲਦੀ ਹੈ ਅਤੇ ਉਹ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਕਾਬਲ ਬਣਦੇ ਹਨ।ਸਾਰੇ ਬੱਚਿਆਂ ਨੂੰ ਸੰਸਥਾ ਵੱਲੋਂ ਲੱਡੂ ਵੀ ਵੰਡੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਇੰਜਾਰਜ ਰਾਜਿੰਦਰ ਕੌਰ ਕੰਗ, ਮੈਡਮ ਰੁਪਿੰਦਰਜੀਤ ਕੌਰ ਉੱਪਲ, ਬੱਬਲ ਭਾਰਤੀ, ਅਮਰਜੀਤ ਸਿੰਘ ਪ੍ਰਿੰਸ, ਰਿਸ਼ਵ ਸੱਚਦੇਵਾ ਸੰਸਥਾ ਦੇ ਹਲਕਾ ਇੰਚਾਰਜ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਨਵੇਂ ਬਣੇ ਸਰਪੰਚ ਰਾਮ ਲੋਕ, ਬਾਵਾ ਸਿੰਘ ਚੌਂਕੀਦਾਰ, ਜੈ ਸ਼ਿਵ ਸ਼ਕਤੀ ਦੀ ਚੇਅਰਮੈਨ ਭੂਸ਼ਨ ਬਾਂਸਲ, ਵਾਈਸ ਚੇਅਰਮੈਨ ਕਮਲ ਕਾਂਤ ਸਾਸ਼ਤਰੀ, ਪ੍ਰਧਾਨ ਬੰਟੀ ਸ਼ਰਮਾ, ਪ੍ਰੈਸ ਸੈਕਟਰੀ ਸੁਨੀਲ ਕੁਮਾਰ ਅਗਰਵਾਲ, ਸੁਰਿੰਦਰ ਵਰਮਾ ਸੈਕਟਰੀ, ਧਨਵੰਤ ਗਰੇਵਾਲ, ਰਘੂਨੰਦਨ ਬਠਲਾ, ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜਰ ਸਨ।ਪਿੰਡ ਦੇ ਸਰਪੰਚ ਰਾਮ ਲੋਕ ਨੇ ਸਮੁੱਚੀ ਪੰਚਾਇਤ ਵੱਲੋਂ ਦਾਨੀ ਸੰਸਥਾ ਦਾ ਧੰਨਵਾਦ ਕੀਤਾ ਗਿਆ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply