ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ਼ ਫਾਰ ਵੂਮੈਨ ਦੀਆਂ ਬੈਚਲਰ ਆਫ ਫਾਈਨ ਆਰਟਸ ਵਿਭਾਗ ਦੀਆਂ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ। ਬੈਚਲਰ ਆਫ ਫਾਈਨ ਆਰਟਸ ਵਿਭਾਗ ਦੀ ਸ਼ੁਰੂਆਤ ਇਸ ਕਾਲਜ ਵਿਚ 2010 ਵਿਚ ਹੋਈ।ਪਹਿਲੀਆਂ ਸੱਤ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿਚੋ ਗੁਰਵੀ ਨੇ ਪਹਿਲਾ ਰਾਧਿਕਾ ਹਾਂਡਾ ਨੇ ਦੂਸਰਾ, ਕਾਵੇਰੀ ਆਰੋੜਾ ਨੇ ਤੀਸਰਾ, ਮੰਨਤ ਮਹਿਰਾ ਨੇ ਚੌਥਾ, ਹਰਪ੍ਰੀਤ ਕੌਰ ਨੇ ਪੰਜਵਾਂ, ਹਰਨੂਰ ਕੌਰ ਨੇ ਛੇਵਾਂ ਅਤੇ ਮਨਪ੍ਰੀਤ ਕੌਰ ਨੇ ਸੱਤਵਾਂ ਸਥਾਨ ਹਾਸਿਲ ਕੀਤਾ। ਸਾਰੇ ਵਿਦਿਆਰਥੀ ਪਹਿਲੀ ਡਿਵੀਜ਼ਨ ਵਿਚ ਪਾਸ ਹੋਏ। ਵਿਭਾਗ ਦੇ ਮੁਖੀ ਡਾ. ਨੀਟਾ ਮੋਹਿੰਦਰਾ ਨੇ ਮੈਰਿਟ ਵਿਚ ਆਏ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਤਾਂ ਕਿ ਉਹ ਅੱਗੇ ਹੋਰ ਵਧੀਆ ਰਿਕਾਰਡ ਬਣਾ ਸਕਣ।ਡਾ. ਮਿਸਿਜ਼ ਸ਼ਿਫਾਲੀ, ਮਿਸ ਪੂਨਮ ਕਿਸ਼ੋਰ, ਮਿਸ ਸੁਮੇਧਾ, ਮਿਸ ਰਮਨ, ਮਿਸ ਨਰੇਸ਼ ਅਤੇ ਮਿਸ ਫਾਲਗੁਣੀ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …