Monday, December 23, 2024

ਬੀਬੀਕੇ ਡੀਏਵੀ ਕਾਲਜ਼ ਦੀਆਂ ਬੈਚਲਰ ਆਫ ਫਾਈਨ ਆਰਟਸ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤੀਆਂ ਮੈਰਿਟ ਪੁਜੀਸ਼ਨਾਂ

PPN02091405ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ਼ ਫਾਰ ਵੂਮੈਨ ਦੀਆਂ ਬੈਚਲਰ ਆਫ ਫਾਈਨ ਆਰਟਸ ਵਿਭਾਗ ਦੀਆਂ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ। ਬੈਚਲਰ ਆਫ ਫਾਈਨ ਆਰਟਸ ਵਿਭਾਗ ਦੀ ਸ਼ੁਰੂਆਤ ਇਸ ਕਾਲਜ ਵਿਚ 2010 ਵਿਚ ਹੋਈ।ਪਹਿਲੀਆਂ ਸੱਤ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿਚੋ ਗੁਰਵੀ ਨੇ ਪਹਿਲਾ ਰਾਧਿਕਾ ਹਾਂਡਾ ਨੇ ਦੂਸਰਾ, ਕਾਵੇਰੀ ਆਰੋੜਾ ਨੇ ਤੀਸਰਾ, ਮੰਨਤ ਮਹਿਰਾ ਨੇ ਚੌਥਾ, ਹਰਪ੍ਰੀਤ ਕੌਰ ਨੇ ਪੰਜਵਾਂ, ਹਰਨੂਰ ਕੌਰ ਨੇ ਛੇਵਾਂ ਅਤੇ ਮਨਪ੍ਰੀਤ ਕੌਰ ਨੇ ਸੱਤਵਾਂ ਸਥਾਨ ਹਾਸਿਲ ਕੀਤਾ। ਸਾਰੇ ਵਿਦਿਆਰਥੀ ਪਹਿਲੀ ਡਿਵੀਜ਼ਨ ਵਿਚ ਪਾਸ ਹੋਏ। ਵਿਭਾਗ ਦੇ ਮੁਖੀ ਡਾ. ਨੀਟਾ ਮੋਹਿੰਦਰਾ ਨੇ ਮੈਰਿਟ ਵਿਚ ਆਏ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਤਾਂ ਕਿ ਉਹ ਅੱਗੇ ਹੋਰ ਵਧੀਆ ਰਿਕਾਰਡ ਬਣਾ ਸਕਣ।ਡਾ. ਮਿਸਿਜ਼ ਸ਼ਿਫਾਲੀ, ਮਿਸ ਪੂਨਮ ਕਿਸ਼ੋਰ, ਮਿਸ ਸੁਮੇਧਾ, ਮਿਸ ਰਮਨ, ਮਿਸ ਨਰੇਸ਼ ਅਤੇ ਮਿਸ ਫਾਲਗੁਣੀ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply