ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਕਲੀਨ ਇੰਡੀਆ’ ਵਿਸ਼ੇ ’ਤੇ ਮਿਊਂਸੀਪਲ
ਕਾਰਪੋਰੇਸ਼ਨ (ਐਮ.ਸੀ) ਦੀ ਇਕ ਟੀਮ ਨਾਲ ਮਿਲ ਕੇ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਨ੍ਹਾਂ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵੱਲੋਂ ਵਿਦਿਆਰਥੀ ਸਲਾਹਕਾਰ ਕਮੇਟੀ ਦੇ ਨਾਲ-ਨਾਲ ਐਮ. ਸੀ ਅਫਸਰਾਂ ਦਾ ਸਵਾਗਤ ਕੀਤਾ ਅਤੇ ਸਵੱਛ ਭਾਰਤ ਮੁਹਿੰਮ ’ਚ ਯੋਗਦਾਨ ਪਾਉਣ ਲਈ ਵਿਦਿਆਰਥੀਆਂ ਅਤੇ ਸਟਾਫ ਨੂੰ ਜਾਗਰੂਕ ਕੀਤਾ।
ਇਸ ਪ੍ਰੋਗਰਾਮ ਮੌਕੇ ਨਾਗਰਿਕਾਂ ਨੂੰ ਸ਼ਹਿਰ ਨੂੰ ਸਾਫ਼ ਰੱਖਣ ਲਈ ਸਮਾਜਿਕ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ ਅਤੇ ਸਾਫ਼-ਸਫਾਈ ਇਕ ਜਨਤਕ ਅੰਦੋਲਨ ਬਣਨਾ ਚਾਹੀਦਾ ਹੈ, ਦੇਸ਼ ਦੇ ਹਰ ਨਾਗਰਿਕ ਨੂੰ ਕੂੜਾ ਨਹੀਂ ਰੱਖਣਾ ਚਾਹੀਦਾ ਹੈ, ਨਾ ਹੀ ਦੂਜਿਆਂ ਨੂੰ ਕੂੜਾ ਦੇਣਾ ਚਾਹੀਦਾ ਹੈ।ਕਾਰਪੋਰੇਸ਼ਨ ਦੇ ਅਧਿਕਾਰੀ ਮਨਦੀਪ ਕੌਰ ਅਤੇ ਦਵਿੰਦਰਜੀਤ ਕੌਰ ਨੇ ਹਾਊਸਿੰਗ ਅਤੇ ਅਰਬਨ ਅਫ਼ੇਅਰ ਮਾਮਲਿਆਂ ਦੇ ਕੇਂਦਰੀ ਮੰਤਰਾਲੇ ਦੁਆਰਾ ‘ਸਵੱਛਤਾ ਐਪ’ ਦੀ ਵਰਤੋਂ ਕਰਨ ’ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਇਸ ਐਪ ਨਾਲ ਨਾਗਰਿਕਾਂ ਨੂੰ ਸੇਵਾਵਾਂ ਅਤੇ ਸਬੰਧਿਤ ਸ਼ਿਕਾਇਤਾਂ ਦੀਆਂ ਘਾਟਾ ਦਾ ਮੁਆਇੰਨਾ ਕਰਨ ਲਈ ਸਬੰਧਿਤ ਸਥਾਨਕ ਸੰਸਥਾਵਾਂ ਦਾ ਧਿਆਨ ਖਿੱਚਣ ’ਚ ਮਦਦ ਮਿਲੇਗੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ’ਤੇ ਕਾਰਵਾਈ ਕਰਨੀ ਚਾਹੀਦੀ ਹੈ।ਇਸ ਸੈਮੀਨਾਰ ਮੌਕੇ ਸੈਸ਼ਨ ਅਖੀਰ ’ਚ ਇੰਟਰਐਕਟਿਵ ਹੋਇਆ ਜਿਸ ’ਚ ਵਿਦਿਆਰਥੀਆਂ ਨੇ ਐਪਲੀਕੇਸ਼ਨ ਦੀਆਂ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ ਦੇ ਸਬੰਧ ’ਚ ਆਪਣੇ ਸਵਾਲ ਪੁੱਛੇ ਅਤੇ ਸਵੈ-ਵਿਸ਼ਲੇਸ਼ਣ ਅਤੇ ਸਵੈ-ਪ੍ਰੇਰਣਾ ਦੀ ਪ੍ਰੀਕ੍ਰਿਆ ਨੂੰ ਆਪਣੇ ਆਪ ’ਚ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਹਾਜ਼ਰ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਹਿਰ ਅਤੇ ਆਲੇ-ਦੁਆਲੇ ਨੂੰ ਰੱਖਣ ਦਾ ਪ੍ਰਣ ਕੀਤਾ।
ਇਸ ਮੌਕੇ ਪ੍ਰਿੰ: ਮਨਪ੍ਰੀਤ ਕੌਰ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਅਤੇ ਆਲੇ ਦੁਆਲੇ ਨੂੰ ਸਾਫ਼ ਸੁੱਥਰਾ ਰੱਖਣਾ ਹਰੇਕ ਇਨਸਾਨ ਮੁੱਢਲਾ ਫਰਜ ਬਣਦਾ ਹੈ ਕਿਉਂਕਿ ਸਾਫ਼-ਸਫ਼ਾਈ ਨਾਲ ਜਿੱਥੇ ਬਿਮਾਰੀਆਂ ਨੂੰ ਦੂਰ ਰਹਿੰਦਾ ਹੈ, ਉਥੇ ਸਮਾਜ ’ਚ ਉਸ ਜਗ੍ਹਾ ਦੀ ਖੂਬਸੂਰਤ ਦੀ ਬਨਿਆਦ ਮਜ਼ਬੂਤ ਰਹਿੰਦੀ ਹੈ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media