ਚੰਡੀਗੜ੍ਹ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਮਲੇਰਕੋਟਲਾ ਸਥਿਤ ਨਾਮਧਾਰੀ ਸ਼ਹੀਦੀ
ਸਮਾਰਕ ਵਿਖੇ ਅੱਜ 66 ਕੂਕਿਆਂ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਪੰਜਾਬ ਸਰਕਾਰ ਦੇ ਖੇਡ ਅਤੇ ਨੌਜਵਾਨ ਮਾਮਲਿਆਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਾਮਧਾਰੀ ਕੂਕਾ ਸ਼ਹੀਦੀ ਦਿਵਸ ’ਤੇ 66 ਸਿੱਖ ਕੂਕਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿੰਨਾਂ ਬਹਾਦਰ ਸਿੱਖਾਂ ਨੇ ਇਸੇ ਦਿਨ 1872 ’ਚ ਗਊ ਹੱਤਿਆ ਦੇ ਵਿਰੋਧ ’ਚ ਅੰਗ੍ਰੇਜ ਹਕੂਮਤ ਤੋਪਾਂ ਦੀਆਂ ਸਾਹਮਣੇ ਖੜ੍ਹੇ ਹੋ ਕੇ ‘ਸਤਿ ਸ਼੍ਰੀ ਅਕਾਲ’ ਦਾ ਨਾਅਰਾ ਲਗਾਇਆ ਸੀ।ਇਸ ਤੋਂ ਬਾਅਦ ਉਨ੍ਹਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ।ਉਦੋਂ ਤੋਂ ਹਰ ਸਾਲ ਇਸ ਦਿਨ ਨੂੰ ਕੁਰਬਾਨ ਹੋਏ ਸਿੱਖਾਂ ਦੀ ਯਾਦ ’ਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
ਅੱਜ ਦੇ ਰਾਜ ਪੱਧਰੀ ਸ਼ਹੀਦੀ ਸਮਾਗਮ ’ਚ ਰਾਣਾ ਸੋਢੀ ਦੇ ਨਾਲ ਕਈ ਹੋਰ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਆਪਣੇ ਸੰਬੋਧਂ `ਚ ਕੂਕਾ ਸਿੱਖ ਦੇਸ਼ ਭਗਤਾਂ ਦੀ ਕੁਰਬਾਨੀ ਬਾਰੇ ਗੱਲ ਕਰਦੇ ਹੋਏ ਰਾਣਾ ਸੋਢੀ ਨੇ ਕਿਹਾ ਕਿ ਉਹ ਕੂਕਾ ਸਿੱਖ ਭਾਈਚਾਰਾ ਉਨਾਂ ਲਈ ਬਹੁਤ ਖਾਸ ਹੈ ਅਤੇ ਉਹ ਸੱਚੇ ਦਿਲੋਂ ਉਨਾਂ ਦਾ ਸਨਮਾਨ ਕਰਦੇ ਹਨ। ਅਜਿਹਾ ਇਸ ਲਈ ਨਹੀਂ ਕਿ ਉਹ ਇਸ ਭਾਈਚਾਰ ਨਾਲ ਜੁੜੇ ਹਨ, ਸਗੋਂ ਸਿੱਖਾਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਕਰਕੇ ਉਹ ਇਸ ਸਨਮਾਨ ਦੇ ਅਸਲੀ ਹੱਕਦਾਰ ਹਨ।ਉਨਾਂ ਕਿਹਾ ਕਿ ਕੂਕਾ ਭਾਈਚਾਰੇ ਦੇ ਹੌਂਸਲੇ ਭਰੇ ਕੰਮਾਂ ਨੂੰ ਉਹ ਕਦੇ ਨਹੀਂ ਭੁਲਾ ਸਕਦੇ ਕਿਉਂਕਿ ਉਨ੍ਹਾਂ ਨੇ ਰਾਸ਼ਟਰ ਦੇ ਮਾਣ ਅਤੇ ਭਾਰਤ ਦੀ ਅਜ਼ਾਦੀ ਦੀ ਰੱਖਿਆ ਕਰਨ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਕੂਕਿਆਂ ਦੀ ਇਸ ਅਨੌਖੀ ਕੁਰਬਾਨੀ ਹਮੇਸ਼ਾ ਸਾਨੂੰ ਆਪਣੀ ਜਨਮ ਭੂਮੀ ਦੀ ਸੇਵਾ ਦੇ ਲਈ ਪ੍ਰੇਰਿਤ ਕਰਦੀ ਰਹੇਗੀ ਅਤੇ ਸਾਡੇ ਮਨਾਂ `ਚ ਦੇਸ਼ ਭਗਤੀ ਦੀ ਭਾਵਨਾ ਜਗਾਏਗੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media