Saturday, July 5, 2025
Breaking News

ਜਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਰਕਾਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀ ਮਨੀ ਕੁਮਾਰ ਦਾ ਸਨਮਾਨ

ਭੀਖੀ, 17 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਬੀਤੀ ਦਿਨੀ ਜਿਲ੍ਹਾ ਪੱਧਰੀ ਆਨਲਾਈਨ ਕੰਪਿਊਟਰ ਕੁਇਜ਼ ਮੁਕਾਬਲੇ `ਚ ਜੇਤੂ ਵਿਦਿਆਰਥੀਆਂ ਨੂੰ PUNJ1701201908ਜਿਲ੍ਹਾ ਸਿੱਖਿਆ ਅਫ਼ਸਰ ਸ਼ੁਭਾਸ਼ ਚੰਦਰ ਵਲੋਂ ਸਨਮਾਨਿਤ ਕੀਤਾ ਗਿਆ।ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕਰਨ `ਤੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਆ ਗਿਆ।ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਮਨੀ ਕੁਮਾਰ ਬਹੁਤ ਮਿਹਨਤੀ ਹੈ।ਉਹ ਹਰ ਖੇਤਰ ਵਿੱਚ ਅੱਵਲ ਰਹਿੰਦਾ ਹੈ।ਕੁੱਝ ਸਮਾਂ ਪਹਿਲਾ ਕਰੀਅਰ ਗਾਈਡੈਂਸ ਤਹਿਤ ਹੋਏ ਟਾਈਪਿੰਗ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਇਹ ਵਿਦਿਆਰਥੀ ਹਿੰਦੀ, ਪੰਜਾਬੀ (ਰਾਵੀ ਫੌਂਟ ਨਾਲ) ਅਤੇ ਅੰਗਰੇਜੀ ਟਾਈਪਿੰਗ ਜਾਣਦਾ ਹੈ ਜਿਸ ਦੀ ਸਪੀਡ 35 ਤੋਂ 40 ਪ੍ਰਤੀ ਮਿੰਟ ਦੀ ਹੈ।ਖੇਡਾਂ ਵਿੱਚ ਵੀ ਇਸ ਵਿਦਿਆਰਥੀ ਦੀ ਸ਼ਾਨਦਾਰ ਪ੍ਰਾਪਤੀ ਹੈ।ਇਸ ਦੇ ਨਾਲ ਹੀ ਸਕੂਲ ਦੇ ਟੈਸਟਾਂ ਵਿੱਚੋਂ ਇਸ ਵਿਦਿਆਰਥੀ ਨੇ 90% ਅੰਕ ਪ੍ਰਾਪਤ ਕੀਤੇ।
ਸਵੇਰ ਦੀ ਸਭਾ `ਚ ਪ੍ਰਿੰਸੀਪਲ ਵਲੋਂ ਵੀ ਜੇਤੂ ਵਿਦਿਆਰਥੀ ਮਨੀ ਕੁਮਾਰ ਨੰੁ ਸਨਮਾਨਿਤ ਕੀਤਾ ਗਿਆ।ਇਹਨਾਂ ਮੁਕਾਬਲਿਆ ਦੀ ਮਹੱਤਤਾ ਦੱਸਦੇ ਹੋਏ ਪ੍ਰਿੰਸੀਪਲ ਨੇ ਸਮੂਹ ਵਿਦਿਆਰਥੀਆਂ ਨੂੰ ਹੋਰ ਲਗਨ ਤੇ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਆ ਅਤੇ ਜੇਤੂ ਵਿਦਿਆਰਥੀ ਤੇ ਉਹਨਾਂ ਦੇ ਅਧਿਆਪਕ ਸ਼੍ਰੀਮਤੀ ਰਮਨ ਜਿੰਦਲ, ਪਰਮਿੰਦਰ ਕੌਰ, ਵਰਿੰਦਰ ਕੁਮਾਰ ਨੂੰ ਵਧਾਈ ਦਿੱਤੀ।ਉਹਨਾ ਨੇ ਯੋਗ ਅਗਵਾਈ ਅਤੇ ਸਨਮਾਨ ਲਈ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮਾਨਸਾ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਸਟਾਫ ਮੈਬਰਜ਼ ਨਾਇਬ ਸਿੰਘ, ਜਸਬੀਰ ਸਿੰਘ ਮੱਤੀ, ਵਰਿੰਦਰ ਕੁਮਾਰ, ਮਨੋਜ ਕੁਮਾਰ ਸਿੰਗਲਾ, ਸ਼੍ਰੀਮਤੀ ਮੀਨੂੰ ਗਰਗ, ਰਾਜਵੀਰ ਕੌਰ, ਰਮਨ ਜਿੰਦਲ, ਰਾਜਕੁਮਾਰੀ, ਭੁਪਿੰਦਰ ਕੌਰ, ਯਸ਼ੂ ਸ਼ਰਮਾ, ਸੁਖਵਿੰਦਰ ਕੌਰ, ਨੀਲਮ ਰਾਣੀ, ਕਰਨਦੀਪ ਕੌਰ ਆਦਿ ਹਾਜ਼ਰ ਸਨ।
 

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply