Friday, September 25, 2026

ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵਿਖੇ ਮਿੰਨੀ ਪੈਨਸ਼ਨ ਅਦਾਲਤ 31 ਜਨਵਰੀ ਨੂੰ

ਪਠਾਨਕੋਟ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵਲੋਂ ਸਾਰੇ ਰੱਖਿਆ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ Pensionਹੈ ਕਿ ਜਿਨਾਂ ਨੇ ਆਪਣੇ ਪੈਨ ਕਾਰਡ ਦੀ ਫੋਟੋ ਕਾਪੀ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਵਿਖੇ ਜਮ੍ਹਾ ਨਹੀਂ ਕਰਵਾਈ ਹੈ, ਉਹ ਜਲਦੀ ਤੋਂ ਜਲਦੀ ਆਪਣੇ ਪੈਨ ਕਾਰਡ ਦੀ ਫੋਟੋ ਕਾਪੀ ਜਮ੍ਹਾ ਕਰਵਾਉਣ।ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰੀ ਪਠਾਨਕੋਟ ਦੇ ਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ 31 ਜਨਵਰੀ 2019 ਨੂੰ ਮਿੰਨੀ ਪੈਨਸ਼ਨ ਅਦਾਲਤ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਰੇਲਵੇ ਸਟੇਸ਼ਨ ਦੇ ਸਾਹਮਣੇ ਪਠਾਨਕੋਟ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 5.30 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।ਰੱਖਿਆ ਪੈਨਸ਼ਨਰ/ ਰੱਖਿਆ ਫੈਮਲੀ ਪੈਨਸ਼ਨਰ ਉਕਤ ਦਫ਼ਤਰ ਤੋਂ ਬਿਨੈ ਪੱਤਰ ਪ੍ਰਾਪਤ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।   
 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply