Wednesday, March 11, 2026

ਐਨ.ਆਰ.ਆਈ ਨੇ ਸਰਕਾਰੀ ਸੀਨੀ. ਸੈਕੰ. ਸਕੂਲ ਦੇ ਵਿਕਾਸ ਕਾਰਜਾਂ ਲਈ ਦਿੱਤੀ ਮਾਲੀ ਮਦਦ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਸੀਨੀ. ਸੈਕੰ. ਸਕੂਲ ਹੇਰ ਦੇ ਵਿਕਾਸ ਕਾਰਜ਼ਾਂ ਲਈ ਇਸੇ ਹੀ ਪਿੰਡ ਦੇ ਅਮਰੀਕਾ ਵੱਸੇ PUNJ2001201909ਗੁਰਬੀਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਆਪਣੇ ਨਾਨਾ ਸਵ: ਕਰਤਾਰ ਸਿੰਘ ਦੀ ਯਾਦ `ਚ ਪਿੰਡ ਦੇ ਸਕੂਲ ਲਈ 70 ਹਜ਼ਾਰ ਦੀ ਰਾਸ਼ੀ ਦਾਨ ਦਿੱਤੀ ਹੈ।
ਇਸ ਪ੍ਰਿੰਸੀਪਲ ਸ਼੍ਰੀਮਤੀ ਰੂਬੀ ਮਹਾਜਨ, ਸ਼੍ਰੀਮਤੀ ਸਵਿੰਦਰ ਕੌਰ, ਸ਼੍ਰੀਮਤੀ ਅਮਨਬੀਰ ਕੌਰ ਚਾਹਲ, ਵਰਿੰਦਰ ਕੁਮਾਰ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਨਵਜੀਤ ਕੌਰ, ਬਲਵਿੰਦਰ ਕੁਮਾਰ ਅਤੇ ਸੁਖਦੇਵ ਸਿੰਘ ਹਾਜ਼ਰ ਸਨ।ਦੱਸਣਯੋਗ ਹੈ ਕਿ ਇਸੇ ਸਕੂਲ ਵਿਚ ਬਤੌਰ ਅੰਗਰੇਜ਼ੀ ਲੈਕਚਰਾਰ ਸੇਵਾ ਨਿਭਾਅ ਰਹੇ ਬਲਵਿੰਦਰ ਸਿੰਘ ਮੀਰਾਂਕੋਟ ਵਲੋਂ ਸਕੂਲ ਦੀ ਵਿਲੱਖਣ ਪਹਿਚਾਣ ਬਣਾਉਣ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਲਈ ਬੇਨਤੀ ਤੇ ਗੌਰ ਕਰਦਿਆਂ  ਗੁਰਬੀਰ ਸਿੰਘ ਹੇਰ ਨੇ ਦਸਵੰਦ ਵਜੋਂ ਸਕੂਲ ਨੂੰ 70 ਹਜ਼ਾਰ ਦਾਨ ਕੀਤੇ ਹਨ।ਸੂਚਨਾ ਅਨੁਸਾਰ ਇਸ ਤੋਂ ਪਹਿਲਾਂ ਵੀ ਲੈਕਚਰਾਰ ਬਲਵਿੰਦਰ ਸਿੰਘ ਵੱਖ-ਵੱਖ ਦਾਨੀ ਸੱਜਣਾਂ ਤੋਂ ਸਕੂਲ ਲਈ ਦੇ 10 ਲੱਖ ਦੇ ਕਰੀਬ ਦਾਨਦੀ ਰਾਸ਼ੀ ਇਕੱਠੀ ਕਰ ਚੁੱਕੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply