Sunday, December 22, 2024

ਰੂਹ ਦੀ ਖੁਰਾਕ ਹੈ ਸੂਫੀ ਗਾਇਕੀ – ਗੁਰਪ੍ਰੀਤ ਵਾਰਿਸ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) –  ਲੋਕ ਜਿੱਥੇ ਭੜਕਾਉ ਗਾਇਕੀ ਨੂੰ ਪਸੰਦ ਕਰਦੇ ਹਨ,  ਉੇਥੇ ਕੁੱਝ ਗਾਇਕ ਅਜਿਹੇ ਵੀ ਹਨ ਜੋ PUNJ2001201910ਲੀਕ ਤੋ ਹਟ ਕੇ ਕੁੱਝ ਕਰਨਾ ਚਾਹੁੰਦੇ ਹਨ।ਇਕ ਨਰੋਏ ਸਮਾਜ ਦੀ ਸਿਰਜਣਾ ਤੇ ਨੋਜਵਾਨਾਂ ਨੂੰ ਹਥਿਆਰਾਂ ਵਾਲੀ ਗਾਇਕੀ ਤੋ ਹਟਾ ਕੇ ਇਕ ਚੰਗੀ ਸੇਧ ਦੇਣ ਵਾਲੇ ਗਾਇਕਾਂ ਵਿਚ ਇਕ ਨਾਮ ਗੁਰਪ੍ਰੀਤ ਵਾਰਿਸ ਹੈ।ਜੇ ਗੁਰਪ੍ਰੀਤ ਵਾਰਿਸ ਚਾਹੁੰਦਾ ਤਾਂ ੳੇੁਹ ਵੀ ਦੂਜੇ ਗਾਇਕਾਂ ਵਾਂਗ ਭੜਕਾਉ ਗੀਤ ਗਾ ਕੇ ਅੱਜ ਸੁਪਰਸਟਾਰ ਬਣ ਸਕਦਾ ਸੀ, ਪਰ ਉਸ ਨੇ ਸੂਫੀ ਗਾਇਕੀ ਨੂੰ ਹੀ ਤਰਜ਼ੀਹ ਦਿੱਤੀ।ਉਸ ਦਾ ਸੂਫੀ ਗਾਇਕੀ ਵਿੱਚ ਆਪਣਾ ਮੁਕਾਮ ਹੈ ਅਤੇ ਸਰੋਤੇ ਉਸ ਦੀ ਸੂਫੀ ਗਾਇਕੀ ਨੂੰ ਸੁਣਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ ।
ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਪਿਤਾ ਮੰਗਲ ਸਿੰਘ ਮਾਤਾ ਸਵ: ਜਗੀਰ ਕੌਰ ਦੇ ਲਾਡਲੇ ਗੁਰਪ੍ਰੀਤ ਵਾਰਿਸ ਨੂੰ ਗਾਇਕੀ ਦੇ ਖੇਤਰ ਵਿੱਚ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ।ਗੁਰਪ੍ਰੀਤ ਵਾਰਿਸ ਦੇ ਬਹੁਤ  ਅਰਮਾਨ ਸਨ ਜਿੰਨਾਂ ਨੂੰ ਪੂਰਾ ਕਰਨ ਲਈ ਉਸ ਨੇ ਜਿਥੇ ਸਖਤ ਮਿਹਨਤ ਕੀਤੀ, ਉਥੇ ਉਸਤਾਦ ਰਾਂਝਣ ਅਲੀ ਦੀ ਬਾਂਹ ਵੀ ਫੜੀ।ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਉਹ ਇਸ ਕਲਾ ਦੇ ਜ਼ਰੀਏ ਪੰਜਾਬ ਦੇ ਨਾਮਵਾਰ ਸੂਫੀ ਗਾਇਕਾਂ ਦੀ ਕਤਾਰ ਵਿੱਚ ਖੜਾ ਹੈ।ਗੁਰਪ੍ਰੀਤ ਵਾਰਿਸ ਦੀ ਰਾਂਝਣਾ ਕੈਸਟ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ।
ਗੁਰਪ੍ਰੀਤ ਵਾਰਿਸ ਦਾ ਕਹਿਣਾ ਹੈ ਕਿ ਸੂਫੀ ਗਾਇਕੀ ਉਸ ਦੀ ਰੂਹ ਦੀ ਖੁਰਾਕ ਹੈ।ਸਾਡੀ ਅਰਦਾਸ ਹੈ ਕਿ ਗੁਰਪ੍ਰੀਤ ਵਾਰਿਸ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply