ਜੰਡਿਆਲਾ ਗੁਰੂ, 23 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਪੰਜਾਬ ਅੰਦਰ ਸਾਲਾਨਾ ਸਮਾਗਮ
ਮਨਾਏ ਜਾ ਰਹੇ ਹਨ, ਉਸੇ ਲੜੀ ਦੇ ਤਹਿਤ ਸ਼ਹੀਦ ਮਨਦੀਪ ਸਿੰਘ ਸਰਕਾਰੀ ਸੀਨੀ. ਸਕੂਲ ਛੱਜਲਵੱਡੀ ਵਿਖੇ ਪਿ੍ੰਸੀਪਲ ਮਲੂਕ ਸਿੰਘ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਮਨਾਇਆ ਗਿਆ।
ਇਸ ਮੋਕੇ ਵਿਧਾਇਕ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਲਕੇ ਅੰਦਰ 10 ਸਕੂਲ ਮਾਡਲ ਸਕੂਲ ਬਣਾਏ ਜਾਣੇ ਹਨ।ਜਿਨ੍ਹਾਂ ਵਿਚ ਪਹਿਲ ਦੇ ਆਧਾਰ `ਤੇ ਸ਼ਹੀਦ ਮਨਦੀਪ ਸਿੰਘ ਸ.ਸ.ਸ ਸਕੂਲ ਛੱਜਲਵੱਡੀ ਨੂੰ ਮਾਡਲ ਸਕੂਲ ਬਣਾਇਆ ਜਾ ਰਿਹਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਮੂਚੀ ਲੀਡਰਸ਼ਿਪ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੂਬੇ ਦੇ ਲੋਕਾਂ ਨੂੰ ਵੱਧ ਤੋ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।।ਸਕੂਲ ਮੈਨੇਜਮੈਂਟ ਵੱਲੋਂ ਵਿਧਾਇਕ ਸੰਤੋਖ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਪਿ੍ੰਸੀਪਲ ਮਲੂਕ ਸਿੰਘ, ਐਸ.ਐਮ.ਸੀ ਦੇ ਚੇਅਰਮੈਨ ਕੁਲਵੰਤ ਸਿੰਘ, ਪਿੰਡ ਦੀ ਸਰਪੰਚ ਬੀਬੀ ਸ਼ੀ੍ਮਤੀ ਗੁਰਮੀਤ ਕੋਰ, ਪੰਚ ਕੁਲਵੰਤ ਸਿੰਘ, ਮੁਨਸੀ ਸਵਿੰਦਰ ਸਿੰਘ, ਦਲਬੀਰ ਕੋਰ, ਕੈਪਟਨ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ, ਬਲਾਕ ਸੰਪਤੀ ਮੈਂਬਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media