ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦੇ ਡੀਜ਼ਾਈਨ ਡਿਪਾਰਟਮੈਂਟ ਦੀਆਂ ਵਿਦਿਆਰਥਣਾ ਨੇ 8ਵੇਂ ਸਮੈਸਟਰ ਦੀਆਂ ਪ੍ਰੀਖੀਆਵਾਂ ਵਿੱਚ ਯੂਨੀਵਰਸਿਟੀ ਦੀਆਂ ਪਹਿਲੀਆਂ 10 ਪੋਜ਼ੀਸ਼ਨਾਂ ਚੋਂ’ 8 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਵਰਤਿਕਾ ਮਿੱਤਲ (ਟੈਕਸਟਾਈਲਸ) ਨੇ 91.7% ਅੰਕ ਲੈ ਕੇ ਪਹਿਲਾ ਅਤੇ ਤਮੰਨਾ ਤੁਲੀ, ਸਭਾ ਮਿਹਰਾ ਅਤੇ ਸ਼ਰਿਆ ਜੋਸ਼ੀ (ਇੰਟੀਰੀਅਰ ਡਿਜ਼ਾਈਨਿੰਗ) ਨੇ ਦੂਸਰਾ, ਤੀਸਰਾ ਅਤੇ ਚੌਥਾ ਸਥਾਨ ਹਾਸਲ ਕੀਤਾ। ਸੁਰਭੀ, ਸੋਨਾਲੀ, ਮੰਨਤ ਬਾਜਵਾ (ਫੈਸ਼ਨ ਡੀਜ਼ਾਈਨਿੰਗ) ਨੇ ਛੇਵਾਂ, ਸਤਵਾਂ ਅਤੇ ਅਠਵਾਂ ਸਥਾਨ ਅਤੇ ਪ੍ਰਿਯੰਕਾ (ਟੈਕਸਟਾਈਲਸ) ਨੇ ਨੌਵੇਂ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਨੀਲਮ ਕਾਮਰਾ ਨੇ ਸਮੂਹ ਸਟਾਫ ਅਤੇ ਵਿਦਿਆਰਥਣਾ ਨੂੰ ਵਧਾਈ ਦੇਂਦੇ ਹੋਏ ਆਉਣ ਵਾਲੇ ਸਮੇਂ ਲਈ ਆਸ਼ੀਰਵਾਦ ਦਿੱਤਾ।ਕਾਲਜ ਵਿਖੇ ਡਿਜ਼ਾਈਨ ਡਿਪਾਰਟਮੈਂਟ ਤਿੰਨ ਵਿਸ਼ੇਸ਼ਤਾਵਾਂ ਦੇ ਅੰਤਰਗਤ ਚਲਾਇਆ ਜਾ ਰਿਹਾ ਹੈ (ਫੈਸ਼ਨ ਡੀਜ਼ਾਇਨਿੰਗ) ਜਿਸ ਵਿੱਚ ਵਿਦਿਆਰਥੀਆਂ ਨੂੰ ਪ੍ਰੋਫੈਸਨਲ ਟ੍ਰੇਨਿੰਗ ਦੇ ਕੇ ਆਪਣੇ ਪੈਰਾਂ ਤੇ ਖੜੇ ਹੋਣਾ ਸਿਖਾਇਆ ਜਾਂਦਾ ਹੈ।ਅ
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media