Tuesday, March 3, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੇਰਨਾਦਾਇਕ ਸੈਮੀਨਾਰ ਦਾ ਆਯੋਜਨ

PUNJ2901201912ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ, ਆਡੀਟੋਰੀਅਮ ਵਿਖੇ ਅੱਜ ਇੱਥੇ ਇਕ ਪ੍ਰੇਰਨਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ  ਯੂਨੀਵਰਸਿਟੀ ਦੇ ਇੰਡਸਟਰੀਅਲ ਸੈਲ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਦਿਆਰਥੀ ਕਲੱਬਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਪੀਕਰ ਪ੍ਰੋ. ਈ.ਵੀ ਸਵਾਮੀਨਾਥਨ ਨੇ ਵਿਦਿਆਰਥੀਆਂ ਅਤੇ ਫੈਕਲਟੀ  ਨੂੰ ਇਹ ਪੇ੍ਰਰਨਾਦਾਇਕ ਭਾਸ਼ਨ ਦਿੱਤਾ।ਇਸ ਭਾਸ਼ਨ ਦਾ ਉਦੇਸ਼ ਵਿਦਿਆਰਥੀਆ ਅਤੇ ਅਧਿਆਪਕਾ ਨੂੰ ਆਪਣੇ ਕਾਰਕ ਪ੍ਰਤੀ ਵਧੇਰੇ ਪ੍ਰੇਰਿਤ ਕਰਨਾ ਅਤੇ ਤਣਾਅ ਮੁਕਤ ਹੋਣ ਦੇ ਸੁਝਾਅ ਦੇਣੇ।
ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਨੇ ਪ੍ਰਧਾਨਗੀ ਕੀਤੀ। ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਦੁਆਰਾ ਸਪੀਕਰ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਦੇ ਰੂਪ ਵਿੱਚ ਇੱਕ ਪੋਦਾ ਪੇਸ਼ ਕੀਤਾ ਗਿਆ।ਧੰਨਵਾਦ ਦਾ ਮਤਾ ਪ੍ਰੋ. ਐਸ.ਐਸ ਬਹਿਲ ਨੇ ਪੇਸ਼ ਕੀਤਾ। ਯੂਨੀਵਰਸਿਟੀ ਦੇ ਵੱਖ ਵੱਖ ਵਿਦਿਆਰਥੀ ਕਲਬਾਂ ਦੇ ਇੰਚਾਰਜ ਪ੍ਰੋ. ਗੀਤਾ ਹੁੰਦਲ, ਅਦਲੱਖਾ ਹਸਪਤਾਲ ਦੇ ਡਾਇਰੈਕਟਰ, ਐੱਸ. ਸਾਹਿਲ ਅਦਲੱਖਾ, ਸੀਨੀਅਰ ਅਧਿਆਪਕ, ਅਧਿਕਾਰੀਆਂ ਤੋਂ ਇਲਵਾ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ ਇਸ ਮੋਕੇ ਹਾਜਰ ਸਨ।
ਪ੍ਰੋ. ਈ.ਵੀ ਸਵਾਮੀਨਾਥਨ ਇੱਕ ਪ੍ਰਭਾਵੀ ਟ੍ਰੇਨਰ, ਸਲਾਹਕਾਰ ਹੈ ਅਤੇ ਸਮਾਜ ਸੇਵਕ ਹਨ ਜੋ ਪਿਛਲੇ 15 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾ ਅਤੇ ਹੋਰ ਅਦਾਰਿਆ ਵਿਚ ਤਣਾਅ ਮੁਕਤੀ ਅਤੇ ਹੋਸਲਾ ਅਫਜਾਈ ਲਈ ਆਪਣਾ ਭਾਸ਼ਨ ਦੇ ਰਹੇ ਹਨ।ਉਹ ਬੀ.ਟੈਕ-ਇੰਜੀਨੀਅਰਿੰਗ ਅਤੇ ਮੈਨੇਜਮੈਂਟ ਫੈਕਲਟੀ, ਹਿਊਮਨ ਰਿਸੋਰਸ ਟ੍ਰੇਨਰ, ਆਈ.ਆਈ.ਟੀ, ਐਨ.ਆਈ.ਟੀ, ਸੈਂਟਰ ਆਫ਼ ਐਕਸੀਲੈਂਸ-ਆਈ.ਆਈ.ਐਮ, ਮੈਡੀਕਲ ਕਾਲੇਜਿਜ਼, ਬੀ.ਏ.ਆਰ.ਸੀ ੴਹਟਟਪ://ਬੀ.ਏ.ਆਰ.ਸੀ, ਟੀ.ਆਈ.ਐਫ.ਆਰ, ਇੰਡੀਅਨ ਆਰਮੀ, ਨੇਵੀ, ਏਅਰ ਫੋਰਸ, ਐਨ.ਐਸ.ਜੀ, ਕਾਰਪੋਰੇਟ ਅਤੇ  ਦੇਸ਼ ਭਰ ਤੋਂ ਇਲਾਵਾ ਵਿਦੇਸ਼ੀ ਸੰਸਥਾਵਾਂ ਵਿਚ ਆਪਣੇ ਵਡਮੁਲੇ ਭਾਸ਼ਨ ਦੇ ਚੁੱਕੇ ਹਨ।
ਪ੍ਰੋ. ਸੰਧੂ ਨੇ ਭਾਸ਼ਣ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਇਹ ਭਾਸ਼ਨ ਵਿਦਿਆਰਥੀਆਂ, ਫੈਕਲਟੀ ਅਤੇ ਕਰਮਚਾਰੀਆਂ ਦੇ ਲਾਭ ਲਈ ਹੈ ਅਤੇ ਅਜੇਹੇ  ਪ੍ਰੇਰਣਾਦਾਇਕ ਭਾਸ਼ਣਾਂ ਦਾ ਅਯੋਜਨ ਵੱਧ ਤੋ ਵੱਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਐਮ.ਐਚ.ਆਰ. ਨਵੀਂ ਦਿੱਲੀ ਦੁਆਰਾ “ਸ਼੍ਰੇਣੀ 1” ਦਾ ਦਰਜਾ ਦਿੱਤਾ ਗਿਆ ਹੈ।ਇਹ ਪੰਜਾਬ ਦੀ  ਇਕੋ-ਇਕ ਯੂਨੀਵਰਸਿਟੀ ਹੈ ਜਿਸ ਨੂੰ ਇਹ ਉੱਚਤਮ ਰੁਤਬਾ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਇਹ ਯੂਨੀਵਰਿਸਿਟੀ ਇਸ ਸਾਲ ਦੋਰਾਨ ਜੋਨਲ ਅਤੇ ਕੌਮੀ ਪੱਧਰ `ਤੇ ਯੂਥ ਫੈਸਟੀਵਲ ਦਾ ਜੇਤੂ ਰਹੀ  ਹੈ। ਇਸੇ ਤਰਹਾਂ ਯੂਨੀਵਰਸਿਟੀ ਵਲੋ ਖੇਡਾ ਚ ਸ਼ਾਨਦਾਰ ਪਰਦਰਸ਼ਨ ਸਦਕਾ ਯੂਨੀਵਰਸਿਟੀ ਨੂੰ ਇਸ ਸਾਲ ਖੇਡਾਂ ਵਿਚ ਸਮੁੱਚੀ ਉੱਤਮਤਾ ਲਈ `ਮੌਲਾਨਾ ਅਬਦੁੱਲ ਕਲਾਮ ਆਜ਼ਾਦ` ਟਰਾਫੀ ਨਾਲ ਸਨਮਾਨਤ ਕੀਤਾ ਗਿਆ ਹੈ।
ਪ੍ਰੋਫੈਸਰ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜੇਹੇ ਭਾਸ਼ਣਾ ਤੋ ਸੇਧ ਲੈਦੇ ਹੋਏ ਤਣਾਅ ਮੁਕਤ ਹੂੰਦੇ ਹੋਏ ਆਪਣੇ ਕਰੀਅਰ ਤੇ ਧਿਆਨ ਦੇਣਾ ਚਾਹੀਦਾ ਹੈ।ਉਨਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਪਾਬੰਦ ਅਤੇ ਸਮਾਂ ਪ੍ਰਬੰਧਨ ਹੋਣ ਦੇ ਮਹੱਤਵ ਤੇ ਜੋਰ ਦਿੱਤਾ। ਉਸ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਸਰਗਰਮੀਆਂ ਵਿਚ ਆਪਣੇ ਆਪ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਅਸਲ ਵਿਚ ਉਨ੍ਹਾਂ ਦੇ ਸਕਾਰਾਤਮਕ ਰਵਈਏ ਨੂੰ ਉਰਜਾ ਦਿੰਦੇ ਹਨ।
ਪ੍ਰੋ. ਈ.ਵੀ ਸਵਾਮੀਨਾਥਨ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਦਿਮਾਗੀ ਕਸਰਤਾ ਕਰਵਾਉਦੇ ਹੋਏ ਅਤਪਣੇ ਟਿਚੇ ਨੂੰ ਹਾਸਲ ਕਰਨ ਲਈ ਪ੍ਰੇਰਿਤ ਕੀਤਾ।ਉਹਨਾ ਆਪਣੇ ਭਾਸ਼ਨ ਦੋਰਾਨ ਵਿਦਿਆਰਥੀਆਂ ਲਈ ਬਹੁਤ ਮਨੋਰੰਜਕ ਤਰੀਕੇ ਨਾਲ ਮੁਦੇ ਦੀ ਗੱਲ ਕਹੀ। ਉਹਨਾ ਕਿਹਾ ਕਿ  ਇਕਾਗਰਤਾ ਨਾਲ ਮਨ ਸ਼ਾਤ ਅਤੇ ਉਰਜਾ ਦੀ ਪ੍ਰਾਪਤੀ ਹੁੰਦੀ ਹੈ।ਉਹਨਾ ਕਿਹਾ ਕਿ ਕੋਈ ਵੀ ਕਾਰਜ ਕਰਨ ਤੋ ਪਹਿਲਾ ਸਾਨੂੰ ਆਪਣੇ ਇਸ਼ਵਰ ਨੂੰ ਯਾਦ ਕਰਦੇ ਹੋਏ ਸ਼ਾਤ ਮਨ ਨਾਨ ਮਸਲੇ ਨੂੰ ਵਿਚਾਰਨਾ ਚਾਹੀਦਾ ਹੈ ਅਤੇ ਉਸ ਦੋਰਾਨ ਆਉਣ ਵਾਲੀਆ ਅੋਕੜਾ ਦਾ ਹੱਲ ਲਭਣਾ ਚਾਹਿੰਦਾ ਹੈ ਅਤੇ ਆਪਣੇ ਟਿਚੇ ਦੀ ਪ੍ਰਾਪਤੀ ਲਈ ਸਜੀਦਾਂ ਉਪਰਾਲੇ ਕਰਨੇ ਚਾਹਿੰਦੇ ਹਨ।ਉਹਨਾ ਕਿਹਾ ਕਿ ਤੁਸੀ ਜੋ ਵੀ ਜਿੰਗਦੀ ਚ ਕਰਦੇ ਹੋ ਉਸ ਨੂੰ ਇਕ ਜਨੂਨ ਦੀ ਹਦ ਅਤੇ ਲਗਨ ਨਾਲ ਕਰੋ।
ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਭਾਸ਼ਣ ਦੇ ਕੋਆਰਡੀਨੇਟਰ ਅਤੇ ਯੂਨੀਵਰਸਿਟੀ ਉਦਯੋਗ ਲਿਕਜ ਪ੍ਰੋਗਰਾਮ ਦੇ ਕੋਆਰਡੀਨੇਟਰ ਨੇ ਕਿਹਾ ਕਿ ਇਹ ਭਾਸ਼ਣ ਦਿਲਚਸਪ ਅਤੇ ਮਹੱਤਵਪੂਰਨ ਸੀ।ਇਸ ਤੋਂ ਇਲਾਵਾ, ਇਹ ਭਾਸ਼ਣ ਬਹੁਤ ਗੁਣਾਤਮਕ ਸੀ ਅਤੇ ਸੰਦੇਸ਼ ਬਹੁਤ ਢੁਕਵਾਂ ਅਤੇ ਨਿਸ਼ਚਿਤ ਸੀ।ਇਹ ਵਿਦਿਆਰਥੀਆ ਲਈ ਉਹਨਾ ਦੀ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਾਰ ਕੰਮ ਵਿਚ ਵੀ ਲਾਭ ਪਹੁੰਚਾਏਗਾ।
ਇਸ ਮੋਕੇ ਹਿਊਮਨ ਜੈਨੇਟਿਕਸ ਦੇ ਇਕ ਵਿਦਿਆਰਥੀ ਮਿਸ. ਮਨੀਸਾ ਨੇ ਕਿਹਾ ਕਿ ਇਸ ਭਾਸ਼ਨ ਦੋਰਾਨ ਚਰਚਾ ਅਤੇ ਧਿਆਨ ਦੇ ਅਭਿਆਸਾਂ ਦੌਰਾਨ ਵਿਦਿਆਰਥੀਆਂ ਨੇ ਇੱਕ ਸ਼ਾਂਤੀਪੂਰਨ ਪ੍ਰਕਾਸ਼ ਦਾ ਅਨੁਭਵ ਕੀਤਾ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਭਾਸ਼ਣ ਨਾਲ ਉਹਨਾ ਨੂੰ ਤਣਾਅ ਤੋ ਮੁਕਤੀ ਅਤੇ ਅਰਾਮ ਪ੍ਰਾਪਤ ਹੋਇਆ ਹੈ। ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਅਜੇਹੇ ਭਾਸ਼ਣ ਕਰਵਾਉਣ ਦੀ ਮੰਗ ਕੀਤੀ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply