Friday, March 6, 2026

ਡੀ.ਏ.ਵੀ ਪਬਲਿਕ ਸਕੂਲ ਨੇ ਸ਼ਹੀਦੀ ਦਿਵਸ ਮਨਾਇਆ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਜ਼ਾਦੀ ਦੇ ਮਹਾਨ ਘੁਲਟੀਏ ਅਤੇ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੀ ਬਰਸੀ PUNJ3001201917ਮਨਾਉਣ ਦੇ ਸੰਬੰਧ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।ਗਾਂਧੀ ਜੀ ਇੱਕ ਅਜਿਹੇ ਭਾਰਤੀ ਕਾਰਜਕਰਤਾ ਹੋਏ ਹਨ ਜਿੰਨ੍ਹਾਂ ਨੇ ਅਜ਼ਾਦੀ ਦੇ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ।ਦੇਸ਼ ਦੀ ਰਾਜਨੀਤਿਕ ਉਨੱਤੀ ਲਈ ਅਹਿੰਸਾ ਦੇ ਸਿਧਾਂਤ ਨੂੰ ਅਪਨਾਉਣ ਲਈ ਉਨ੍ਹਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਆਦਰ ਕੀਤਾ ਜਾਂਦਾ ਹੈ।1948 ਈ: ਵਿੱਚ ਜਦੋਂ ਇਸ ਦਿਨ ਗਾਂਧੀ ਜੀ ਸ਼ਾਮ ਦੀ ਪ੍ਰਾਰਥਨਾ ਸਮੇਂ ਅੰਤਮ ਸਾਹ ਲੈ ਰਹੇ ਸਨ ਤਾਂ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ।
    ਵਿਦਿਆਰਥੀਆਂ ਨੇ ਇਸ ਮੌਕੇ ਤੇ ਗਾਂਧੀ ਜੀ ਦੀ ਪ੍ਰੇਰਨਾਦਾਇਕ ਜਿੰ਼ਦਗੀ ਬਾਰੇ ਦੱਸਿਆ ਅਤੇ ਅਜ਼ਾਦੀ ਦੇ ਸੰਘਰਸ਼ ਵਿੱਚ ਉਨ੍ਹਾਂ ਦੀ ਦੇਣ ਨੂੰ ਯਾਦ ਕੀਤਾ।ਵਿਦਿਆਰਥੀਆਂ ਨੇ ਇਸ ਮੌਕੇ ਤੇ ਦੇਸ਼-ਭਗਤੀ ਦੇ ਗੀਤ ਗਾਏ ਤੇ ਦੇਸ਼ਸ਼ਭਗਤੀ ਦੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।ਰਾਸ਼ਟਰਪਿਤਾ ਦੇ ਸਤਿਕਾਰ ਵੱਜੋਂ ਸਕੂਲ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਉਸ ਅਜ਼ਾਦੀ ਦੀ ਕਦਰ ਕਰਨ ਲਈ ਕਿਹਾ, ਜਿਹੜੀ ਉਹ ਮਾਣ ਰਹੇ ਹਨ।ਉਨ੍ਹਾਂ ਨੂੰ ਸਮਾਜ ਦੀ ਸ਼ਾਂਤੀ ਅਤੇ ਭਾਈਚਾਰੇ ਲਈ ਕੰਮ ਕਰਨਾ ਚਾਹੀਦਾ ਹੈ ।   
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਮਹਾਨ ਵਿਅਕਤੀ ਦੇ ਦੱਸੇ ਹੋਏ ਰਾਹ ਤੇ ਚੱਲਣ ਲਈ ਪੇ੍ਰਰਿਤ ਕੀਤਾ ਜੋ ਇਮਾਨਦਾਰੀ ਅਤੇ ਸੱਚਾਈ ਦੇ ਪ੍ਰਤੀਕ ਸਨ।ਉਨ੍ਹਾਂ ਨੇ ਦੱਸਿਆ ਕਿ ਅਜਿਹੇ ਮਹਾਨ ਨੇਤਾ ਮਨੁੱਖਤਾ ਲਈ ਇੱਕ ਡੂੰਘੀ ਛਾਪ ਛੱਡ ਕੇ ਜਾਂਦੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply