Monday, May 25, 2026

ਸ਼ਰੀਕ (ਵਿਅੰਗ)

ਬੋਲ ਖਿੜ੍ਹੇ ਮੱਥੇ, ਜ਼ਰੀਏ ਸ਼ਰੀਕਾਂ ਵਾਲੇ,
ਦਿਲ ਉਤੇ ਗੱਲ, ਕਦੇ ਵੀ ਲਾਈਏ ਨਾ।
ਰੱਖੀਏ ਬਣਾ ਕੇ ਦੂਰੀ, ਜਿਨ੍ਹੀਂ ਬਣ ਸਕਦੀ।
ਬਿਨ ਸੱਦੇ ਤੋਂ, ਕਦੇ ਘਰ ਜਾਈਏ ਨਾ।
ਕੰਡਿਆਂ ਵਾਲਾ ਰਾਹ, ਚੁਣਨਾ ਹੈ ਚੰਗਾ,
ਸ਼ਰੀਕ ਦੀ ਸਲਾਹ, ਕਦੇ ਅਪਣਾਈਏ ਨਾ।
ਚੰਗਾ ਚੋਖਾ ਘਰ ਭਾਵੇਂ ਖਾਈਏ ਰੱਜ਼ ਕੇ
ਸ਼ਰੀਕ ਕੋਲ `ਸੁਖਬੀਰ`, ਖੱਪ ਕਦੇ ਪਾਈਏ ਨਾ।

Sukhbir Kurmania

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply