Thursday, November 21, 2024

ਪੈਸਾ ਬਨਾਮ ਸਕੂਨ!!

ਸਵੇਰ ਦਾ ਵੇਲਾ ਸੀ।ਮੋਹਿੰਦਰ ਸਿੰਘ ਆਪਣੇ ਆਲੀਸ਼ਾਨ ਘਰ ਦੇ ਬਾਹਰ ਬਣੇ ਪਾਰਕ ਵਿਚ ਬੈਠਾ ਅਖਬਾਰ ਪੜਣ ਦੇ ਨਾਲ ਨਾਲ ਚਾਹ ਦੀ ਚੁਸਕੀ ਵੀ ਲੈ ਰਿਹਾ ਸੀ।ਅਖਬਾਰ ਪੜਦੇ ਸਮੇਂ ਉਸ ਦੀ ਨਜ਼ਰ ਇਕ ਲੇਖ `ਤੇ ਪਈ। ਜਿਸ ਦਾ ਸਿਰਲੇਖ ਸੀ, `ਪੈਸਾ ਬਨਾਮ ਸਕੂਨ`।ਸਿਰਲੇਖ ਪੜਦੇ ਸਾਰ ਇੱਕ ਯਾਦਾਂ ਦਾ ਝਰੋਖਾ ਮੋਹਿੰਦਰ ਸਿੰਘ ਦੀਆਂ ਅੱਖਾਂ ਸਾਹਮਣੇ ਦੀ ਲੰਘ ਗਿਆ ਤੇ ਉਹ ਡੂੰਘੀਆਂ ਯਾਦਾਂ ਵਿੱਚ ਡੁੱਬ ਗਿਆ।
              ਅਸਲ ਵਿੱਚ ਮੋਹਿੰਦਰ ਸਿੰਘ ਇਕ ਬਹੁਤ ਪੜ੍ਹਿਆ ਲਿਖਿਆ ਇਨਸਾਨ ਸੀ।ਆਪਣੇ ਵੇਲੇ ਉਹ ਤਹਿਸੀਲਦਾਰ ਰਹਿ ਚੁੱਕਾ ਸੀ।ਉਸ ਨੂੰ ਰੋਜ਼ਾਨਾ ਦੀ ਅਥਾਹ ਕਮਾਈ ਸੀ।ਘਰ ਬਾਰ ਵੀ ਚੰਗਾ ਸੀ।ਜ਼ਮੀਨ ਵੀ ਚੰਗੀ ਸੀ।ਉਹ ਬੈਠਾ ਬੈਠਾ ਭੂਤ ਕਾਲ ਵਿੱਚ ਜਾ ਚੱਕਾ ਸੀ।`ਜਨਾਬ, ਤਹਿਸੀਲਦਾਰ ਸਾਬ੍ਹ, ……….. ਸਾਡਾ ਕੰਮ ਕਰ ਦਿਓ ਜਨਾਬ, ਤੁਹਾਡਾ ਸੇਵਾ ਪਾਣੀ ਚੰਗਾ ਕਰਾਂਗੇ ਜੀ`।ਸਾਡਾ ਕੰਮ ਨਾ ਰਹਿ ਜਾਵੇ ਇਹ ਸਭ ਆਵਾਜ਼ਾਂ ਉਸ ਦੇ ਕੰਨਾਂ ਵਿਚ ਗੂੰਜਣ ਲੱਗ ਪਈਆ।ਰੋਜ਼ ਸਵੇਰੇ ਤਿਆਰ ਵਿਆਰ ਹੋ ਕੇ ਜਾਣਾ।ਸਭ ਪਾਸਿਓਂ ਸਲੂਟ ਵੱਜਣੇ, ਜਨਾਬ ਜਨਾਬ ਪਈ ਹੋਵੇ।ਜ਼ਿੰਦਗੀ ਵਿਚ ਪੈਸਾ ਹੀ ਪੈਸਾ, ਸ਼ੋਹਰਤ ਹੀ ਸ਼ੋਹਰਤ!! ਇਕ ਪਾਸਿਓਂ ਆਵਾਜ਼ ਆਈ, `ਸਰਦਾਰ ਜੀ, ਕੀ ਸੋਚੀ ਜਾਣੇ ਓ` ?
             ਕੁੱਝ ਨੀ ਕੁੱਝ ਨੀ ਸੁਰਿੰਦਰ।ਮੋਹਿੰਦਰ ਸਿੰਘ ਨੇ ਮੱਧਮ ਜਿਹੀ ਆਵਾਜ਼ ਵਿਚ ਜਵਾਬ ਦਿੱਤਾ।
              ਸੁਰਿੰਦਰ ਕੌਰ ਵੀ ਆ ਕੇ ਕੋਲ ਬਹਿ ਗਈ, ਉਹ ਦੱਸਣ ਲੱਗੀ ਕਿ ਕੈਨੇਡਾ ਤੋਂ ਬੇਟੀ ਪ੍ਰੀਤੀ ਦਾ ਫੋਨ ਆਇਆ ਸੀ, ਕਹਿੰਦੀ ਸੀ, ਅਗਲੇ ਸਾਲ ਮਿਲਣ ਆਵਾਂਗੇ।ਮੋਹਿੰਦਰ ਦਾ ਧਿਆਨ ਉਸ ਦੀ ਪਤਨੀ ਦੀ ਗੱਲ ਵੱਲ ਨਹੀਂ ਸੀ।ਉਸ ਨੇ ਉਂਝ ਹੀ ਹਾਮੀ ਭਰ ਦਿੱਤੀ।ਸੁਰਿੰਦਰ ਨੇ ਫਿਰ ਪੱਛਿਆ ਤੁਸੀਂ ਠੀਕ ਤਾਂ ਹੋਂ ?
              ਮੋਹਿੰਦਰ ਨੇ ਯਾਦਾਂ ਵਿਚੋਂ ਨਿਕਲ ਕੇ ਉੱਤਰ ਦਿੱਤਾ, “ਮੈਂ ਬਿਲਕੁੱਲ ਠੀਕ ਹਾਂ, ਪਰ ਸੰਤੁਸ਼ਟ ਨਹੀਂ’’ ਉਸ ਦੀ ਪਤਨੀ ਕਹਿੰਦੀ, ਮੈਂ ਕੁੱਝ ਸਮਝੀ ਨਹੀਂ, ਫਿਰ ਮੋਹਿੰਦਰ ਖੰਘਦੇ ਹੋਏ ਬੋਲਿਆ, `ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਪੈਸਾ ਤੇ ਨਾਮ ਕਮਾਇਆ, ਇਕ ਬਹੁਤ ਚੰਗਾ ਘਰ ਵੀ ਬਣਾਇਆ।ਜ਼ਿੰਦਗੀ ਆਰਾਮ ਨਾਲ ਕੱਟਣ ਲਈ ਹਰ ਇਕ ਸਹੂਲਤ ਸੀ।ਪਰ ਇਹਨਾਂ ਸਭ ਚੀਜ਼ਾਂ ਨਾਲ ਮੇਰੇ ਮਨ ਨੂੰ ਸੰਤੁਸ਼ਟੀ ਯਾ ਸਕੂਨ ਨਹੀਂ ਮਿਲਿਆ।ਉਮਰ ਦੇ ਇਸ ਪੜਾਅ `ਤੇ ਆ ਕੇ ਮੈਂ ਆਪਣੀ ਜ਼ਿੰਦਗੀ ਆਪਣੇ ਪੁੱਤਰਾਂ, ਨੂੰਹਾਂ, ਪੋਤਰੇ, ਪੋਤਰੀਆਂ, ਨਾਲ ਹੱਸ ਖੇਡ ਕੇ ਬਿਤਾਉਣੀ ਚਾਹੁੰਦਾ ਸੀ।ਪਰ ਹੁਣ ਹੋਇਆ ਕੀ ਸਭ ਤੈਨੂੰ ਪਤਾ ਈ ਐ।ਅਫ਼ਸੋਸ ਮੈਂ ਪੈਸੇ ਨਾਲ ਸਕੂਨ ਨਹੀਂ ਖਰੀਦ ਸਕਿਆ।ਸੁਰਿੰਦਰ ਕੌਰ ਕੋਲ ਉਸ ਦੀਆਂ ਕਹੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ, ਬੱਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਜਰੂਰ ਵਹਿ ਰਹੇ ਸਨ।

Manpreet Mani

 

 

ਮਨਪ੍ਰੀਤ ਮਨੀ
ਬਠਿੰਡਾ।
ਮੋ – 81960 22120

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply