Thursday, August 27, 2026

ਸਹਾਇਕ ਕਮਿਸ਼ਨਰ ਨੇ ਯੂਥ ਕਲੱਬਾਂ ਨੂੰ ਵੰਡੀਆਂ ਖੇਡ ਕਿੱਟਾਂ

ਤਿੰਨ ਰੋਜਾ ਯੂਥ ਲੀਡਰਸ਼ਿਪ ਤੇ ਸਮੂਦਾਇਕ ਵਿਕਾਸ ਕੈਂਪ ਹੋਇਆ ਸੰਪਨ

PUNJ0702201914ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਨਹਿਰੂ ਯੁਵਾ ਕੇਂਦਰ ਅੰਮਿ੍ਰਤਸਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ 3 ਰੋਜਾ ਕੈਂਪ ਯੂਥ ਲੀਡਰਸ਼ਿਪ ਅਤੇ ਸਮੂਦਾਇਕ ਵਿਕਾਸ ਦਾ ਕੈਂਪ ਜਿਲ੍ਹਾ ਅੰਮ੍ਰਿਤਸਰ ਵਿੱਚ ਲਗਾਇਆ ਗਿਆ।ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਯੂਥ ਕਲੱਬਾਂ ਦੇ 50 ਨੌਜਵਾਨਾਂ ਨੇ ਭਾਗ ਲਿਆ।ਤਿੰਨ ਰੋਜਾ ਯੂਥ ਲੀਡਰਸ਼ਿਪ ਕੈਂਪ ਦੇ ਆਖਰੀ ਦਿਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸਿਵਰਾਜ ਸਿੰਘ ਬੱਲ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਬੱਲ ਨੇ ਨੌਜਵਾਨਾਂ ਨੂੰ ਦੇਸ਼ ਦੀ ਰੀੜ ਦੀ ਹੱਡੀ ਕਹਿੰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋ ਕੇ ਇਕ ਸਿਹਤਮੰਦ ਸਮਾਜ ਅਤੇ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਬੱਲ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਵੀ ਕੀਤੀ।ਬੱਲ ਵੱਲੋਂ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ।
 ਜਿਲ੍ਹਾ ਯੂਥ ਕੁਆਰਡੀਨੇਟਰ ਸੈਮਸਨ ਮਸੀਹ ਨੇ ਦੱਸਿਆ ਕਿ ਇਸ ਤਿੰਨ ਰੋਜਾ ਕੈਂਪ ਵਿੱਚ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਅਤੇ ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਦੇ ਮਾਹਿਰਾਂ ਵੱਲੋਂ ਯੂਥ ਲੀਡਰਸ਼ਿਪ ਅਤੇ ਸਮੂਦਾਇਕ ਵਿਕਾਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਇਕ ਚੰਗੇ ਨਾਗਰਿਕ ਦੇ ਗੁਣ ਆਪਣੇ ਆਪ ਵਿੱਚ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਟ੍ਰੇਨਿੰਗ ਵਿੱਚ ਡਿਪਟੀ ਡੀ.ਓ ਰਾਜੇਸ਼ ਸ਼ਰਮਾ, ਡਾ: ਦਿਨੇਸ਼ ਕੁਮਾਰ ਐਡਵੋਕੇਟ, ਰਾਜੀਵ ਮੈਦਾਨ ਨੇ ਵੀ ਯੂਥ ਲੀਡਰਸ਼ਿਪ ਬਾਰੇ ਸੁਚੇਤ ਅਤੇ ਸਿਖਿਅਤ ਕੀਤਾ।
ਇਸ ਮੌਕੇ ਸੁਰਿੰਦਰ ਸਿੰਘ ਲੇਖਾਕਾਰ ਸਰਵਣ ਭੰਡਾਰੀ, ਰੀਤਿਕਾ ਸ਼ਰਮਾ, ਰੋਬਿਨ ਜੀਤ ਸਿੰਘ, ਸੁਨੀਤਾ, ਮਨਪ੍ਰੀਤ ਕੌਰ, ਗੁਲਾਬ ਸਿੰਘ ਅਤੇ ਗੁਰਦਾਸ ਭੀਲੇਵਾਲ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply