ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਗਾਮੀ ਲੋਕ ਸਭਾ ਚੋੋਣਾਂ-2019 ਦੀਆਂ ਤਿਆਰੀਆਂ ਵਜੋੋਂ ਅੱਜ ਮੁੱਖ ਚੋੋਣ ਅਫਸਰ ਪੰਜਾਬ, ਐਸ.ਕਰੁਣਾ ਰਾਜੂ ਆਈ.ਏ.ਐਸ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦੋ ਜ਼ਿਲ੍ਹਾ ਲੈਵਲ ਮਾਸਟਰ ਟ੍ਰੇਨਰਾਂ ਅਤੇ 55 ਵਿਧਾਨ ਸਭਾ ਹਲਕਾ ਲੈਵਲ ਮਾਸਟਰ ਟ੍ਰੇਨਰਾਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਦੇ ਸੁਰੱਖਿਆ ਫੀਚਰਾਂ ਤੇ ਪ੍ਰਸ਼ਾਸਕੀ ਪ੍ਰਕਿਰਿਆ ਦੀ ਸਿਖਲਾਈ ਦਿੱਤੀ ਗਈ।ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋੋਣ ਅਫਸਰ ਕਮਲਦੀਪ ਸਿੰਘ ਸੰਘਾ ਆਈ.ਏ.ਐਸ ਦੀ ਅਗਵਾਈ ਹੇਠ ਸਟੇਟ ਲੈਵਲ ਮਾਸਟਰ ਟੇ੍ਰਨਰ, ਵਧੀਕ ਡਿਪਟੀ ਕਮਿਸ਼ਨਰ (ਜ) ਹਿਮਾਂਸ਼ੂ ਅਗਰਵਾਲ ਆਈ.ਏ.ਐਸ ਵਲੋੋਂ ਵਿਧਾਨ ਸਭਾ ਹਲਕਿਆਂ ਵਿੱਚ ਨਿਯੁੱਕਤ ਮਾਸਟਰ ਟੇ੍ਰਨਰਾਂ ਦੀ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਦੀ ਵਰਤੋੋਂ ਸਬੰਧੀ ਟ੍ਰੇਨਿੰਗ ਕਰਵਾਈ ਗਈ।ਇਸ ਸਿਖਲਾਈ ਵਿੱਚ ਹਾਜਰ ਆਏ ਅਫਸਰਾਂ ਨੂੰ ਮੌਕ ਪੋਲ ਤੋੋਂ ਲੈ ਕੇ ਨਤੀਜਾ ਐਲਾਨਨ ਤੱਕ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ।ਜ਼ਿਲ੍ਹਾ ਚੋੋਣ ਦਫਤਰ ਦੇ ਤਹਿਸੀਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ `ਚ ਹਿੱਸਾ ਲੈ ਰਹੇ ਮਾਸਟਰ ਟ੍ਰੇਨਰ ਅਗਲੇ ਪੜਾਅ ਵਿੱਚ ਆਪੋ ਆਪਣੇ ਹਲਕੇ ਨਾਲ ਸਬੰਧਤ ਪੋਲਿੰਗ ਪਾਰਟੀਆਂ ਨੂੰ ਇਹ ਸਿਲਖਾਈ ਦੇਣਗੇ।
ਇਸ ਮੌੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀਮਤੀ ਅਲਕਾ ਪੀ.ਸੀ.ਐਸ, ਰਜਿੰਦਰ ਸਿੰਘ ਚੋੋਣ ਕਾਨੂੰਗੋ, ਮਨਮੋਹਣ ਸਿੰਘ ਚੋੋਣ ਕਾਨੂੰਗੋ, ਸੁਸ਼ੀਲ ਕੋਹਲੀ ਚੋੋਣ ਕਾਨੂੰਗੋ, ਅਰਮਿੰਦਰ ਸਿੰਘ ਚੋੋਣ ਕਾਨੂੰਗੋ ਮੌੌਜੂਦ ਰਹੇ।